ਮਹਿੰਦਰ ਸਿੰਘ ਰੱਤੀਆਂ
ਮੋਗਾ,8 ਜੂਨ
ਸਥਾਨਕ ਵਿਜੀਲੈਂਸ ਬਿਉੂਰੋ ਨੇ ਮਾਲ ਵਿਭਾਗ ਕਾਨੂੰਗੋ ਨੂੰ 5 ਹਜ਼ਾਰ ਦੀ ਵੱਢੀ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਵਿਜੀਲੈਂਸ ਸੁਰਜੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠਲੀ ਟੀਮ ਨੇ ਮਾਲ ਵਿਭਾਗ ਦੇ ਕਾਨੂੰਗੋ ਚਮਕੌਰ ਸਿੰਘ ਨੂੰ ਵੱਢੀ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।