ਜਸਬੀਰ ਸਿੰਘ ਚਾਨਾ
ਫਗਵਾੜਾ, 26 ਅਪਰੈਲ
ਅੱਜ ਸਵੇਰੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਮਹਿਲਾ ਦੀ ਪਛਾਣ ਰਣਜੀਤ ਕੌਰ (35) ਪਤਨੀ ਸੰਦੀਪ ਸਿੰਘ ਵਾਸੀ ਭਾਖੜੀਆਣਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੰਦੀਪ ਸਿੰਘ ਨੇ ਆਪਣੀ ਪਤਨੀ ਦਾ ਚੁੰਨੀ ਨਾਲ ਗਲ ਘੁੱਟ ਦਿੱਤਾ ਤੇ ਉਸ ਦੀ ਲਾਸ਼ ਨੂੰ ਬਾਥਰੂਮ ’ਚ ਸੁੱਟ ਦਿੱਤਾ। ਉਸ ਨੇ ਬੱਚਿਆਂ ਨੂੰ ਇੱਕ ਕਮਰੇ ’ਚ ਬੰਦ ਕਰ ਦਿੱਤਾ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਬੱਚਿਆਂ ਨੂੰ ਕਮਰੇ ਵਿਚੋਂ ਕੱਢਿਆ। ਐਸ.ਪੀ. ਸਰਬਜੀਤ ਸਿੰਘ ਤੇ ਡੀ.ਐਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਖੁਦ 112 ’ਤੇ ਫ਼ੋਨ ਕਰਕੇ ਪੁਲੀਸ ਨੂੰ ਜਾਣਕਾਰੀ ਦਿੱਤੀ।