ਪੱਤਰ ਪ੍ਰੇਰਕ
ਤਰਨ ਤਾਰਨ, 18 ਜੂਨ
ਇਥੋਂ ਦੇ ਤਸਕਰ ਤੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫ਼ਿਰੌਤੀ ਮੰਗੀ ਹੈ ਜਿਸ ਕਾਰਨ ਪੁਲੀਸ ਵੱਲੋਂ ਤਸਕਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ ਲਖਬੀਰ ਲੰਡਾ ਵਲੋਂ ਦਿੱਤੀ ਧਮਕੀ ਕਰਕੇ ਅਵਤਾਰ ਸਿੰਘ ਬਿੱਲਾ ਨੂੰ ਭਾਵੇਂ ਜ਼ਿਲ੍ਹਾ ਪੁਲੀਸ ਨੇ ਗੰਨਮੈਨ ਦੇ ਦਿੱਤੇ ਹਨ ਪਰ ਉਸ ਨੇ ਆਪਣੀ ਸੁਰੱਖਿਆ ਵਧਾਉਣ ਲਈ ਉੱਚ ਅਦਾਲਤ ਤੱਕ ਵੀ ਪਹੁੰਚ ਕੀਤੀ ਹੈ। ਬਿੱਲਾ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਕਰਕੇ ਦੋ ਕਰੋੜ ਰੁਪਏ ਤੱਕ ਜਾਇਦਾਦ ਜ਼ਬਤ ਕੀਤੀ ਹੋਈ ਹੈ|