ਪੱਤਰ ਪ੍ਰੇਰਕ
ਚਾਉਕੇ, 19 ਅਪਰੈਲ
ਪਿੰਡ ਬੱਲ੍ਹੋ ਦੇ ਖੇਤ ਮਜ਼ਦੂਰ ਜਤਿੰਦਰ ਸਿੰਘ ਨੇ ਆਰਥਿਕ ਤੰਗੀ ਕਾਰਨ ਫਾਹਾ ਲੈ ਲਿਆ। ਬੀਕੇਯੂ ਸਿੱਧੂਪੁਰ ਦੀ ਪਿੰਡ ਇਕਾਈ ਦੇ ਪ੍ਰਧਾਨ ਗੁਰਵਿੰਦਰ ਸਿੰਘ ਤੇ ਭਗਤ ਰਵਿਦਾਸ ਸਮਾਜ ਭਲਾਈ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਬਿੱਟੂ ਨੇ ਦੱਸਿਆ ਕਿ ਜਤਿੰਦਰ ਸਿੰਘ (34) ਪੁੱਤਰ ਭੋਲਾ ਸਿੰਘ ਖੇਤ ਮਜ਼ਦੂਰੀ ਕਰਦਾ ਸੀ। ਉਸ ਦੇ ਸਿਰ ਨਿੱਜੀ ਕੰਪਨੀਆਂ ਦਾ ਕਰਜ਼ਾ ਸੀ। ਆਮਦਨ ਘੱਟ ਹੋਣ ਕਰਕੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ, ਜਿਸ ਕਾਰਨ ਉਹ ਸਮੇਂ ਸਿਰ ਕਰਜ਼ਾ ਨਹੀਂ ਮੋੜ ਸਕਿਆ। ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਅੱਜ ਉਸ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।