ਪੱਤਰ ਪ੍ਰੇਰਕ
ਭਿੱਖੀਵਿੰਡ, 4 ਫਰਵਰੀ
ਸਿੰਘੂ ਅੰਦੋਲਨ ਤੋਂ ਬਿਮਾਰ ਹੋ ਕੇ ਪਰਤੇ ਪਿੰਡ ਚੀਮਾ ਸ਼ੁਕਰ ਚੱਕ ਦੇ ਕਿਸਾਨ ਸੁਰਜੀਤ ਸਿੰਘ(42) ਪੁੱਤਰ ਕਸ਼ਮੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਸੁਰਜੀਤ ਸਿੰਘ 18 ਜਨਵਰੀ ਨੂੰ ਸਿੰਘੂ ਗਿਆ ਸੀ ਅਤੇ 31 ਜਨਵਰੀ ਨੂੰ ਬਿਮਾਰ ਹੋਣ ਕਾਰਨ ਪਰਿਵਾਰ ਨੇ ਉਸ ਨੂੰ ਵਾਪਸ ਲਿਆ ਕੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਬੀਤੇ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅੱਜ ਸੁਰਜੀਤ ਸਿੰਘ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਕਿਸਾਨ ਸੁਰਜੀਤ ਸਿੰਘ ਕੋਲ ਸਿਰਫ਼ ਇੱਕ ਏਕੜ ਜ਼ਮੀਨ ਸੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਪੀੜਤ ਪਰਿਵਾਰ ਲਈ 10 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ।