ਖਰੜ: ਖਰੜ ਨਗਰ ਕੌਂਸਲ ਦੇ ਕੁੱਲ 27 ਵਾਰਡਾਂ ਦੇ ਆਏ ਨਤੀਜਿਆਂ ਅਨੁਸਾਰ ਇੱਥੋਂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਖਰੜ ਤੋਂ ਕਾਂਗਰਸ ਦੇ 10, ਅਕਾਲੀ ਦਲ ਦੇ 8, ਆਮ ਆਦਮੀ ਪਾਰਟੀ ਦੇ ਇੱਕ ਅਤੇ 8 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਸੁਖਵੰਤ ਸਿੰਘ ਚੋਣ ਹਾਰ ਗਏ ਪਰ ਉਨ੍ਹਾਂ ਦਾ ਭਤੀਜੇ ਮਨਪ੍ਰੀਤ ਸਿੰਘ ਮੰਨਾ ਚੋਣ ਜਿੱਤ ਗਏ। ਮਨਪ੍ਰੀਤ ਸਿੰਘ ਮੰਨਾ ਸਾਬਕਾ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਦੇ ਜਵਾਈ ਹਨ। ਸਾਬਕਾ ਕੌਂਸਲ ਪ੍ਰਧਾਨ ਅੰਜੂ ਚੰਦਰ ਅਤੇ ਉਨ੍ਹਾਂ ਦੇ ਪਤੀ ਜਸਵੀਰ ਚੰਦਰ ਵੀ ਚੋਣ ਹਾਰ ਗਏ ਹਨ।
-ਪੱਤਰ ਪ੍ਰੇਰਕ