ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੂਨ
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਜਿਥੇ ਕਰੋਨਾ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਨਿੱਤ ਆ ਰਹੀ ਹੈ ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਇਸ ਵਾਇਰਸ ਦੇ ਡੰਗ ਤੋਂ ਇਕ ਵਾਰ ਤਾਂ ਬੱਚ ਗਿਆ ਹੈ ਪਰ ਹੁਣ ਇਸ ਸ਼ਹਿਰ ਦੇ ਲੋਕ ਲਾਪ੍ਰਵਾਹ ਤੇ ਪ੍ਰਸ਼ਾਸਨ ਬੇਪ੍ਰਵਾਹ ਹੋ ਗਏ ਹਨ। ਰੋਜ਼ ਸਵੇਰੇ-ਸ਼ਾਮ ਕੋਵਿਡ-19 ਨਿਯਮਾਂ ਤੋਂ ਬਚਾਅ ਦੇ ਨਿਯਮਾਂ ਦੀ ਧੱਜੀਆਂ ਬਾਰਾਂਦਰੀ ਖੁੱਲ ਕੇ ਉੱਡ ਰਹੀਆਂ ਹਨ। ਇਥੇ ਵੱਡੀ ਗਿਣਤੀ ਲੋਕ ਸੈਰ ਕਰਨ ਆਉਂਦੇ ਹਨ ਪਰ ਉਹ ਸਮਾਜਿਕ ਦੂਰੀ ਦਾ ਧਿਆਨ ਤਾਂ ਬਹੁਤ ਦੂਰ ਦੀ ਗੱਲ ਹੈ ਸਗੋਂ ਮਾਸਕ ਵੀ ਨਹੀਂ ਲਾਉਂਦੇ। ਉਧਰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਸਬੰਧੀ ਸਾਵਧਾਨੀਆਂ ਦਾ ਖਿਆਲ ਜ਼ਰੂਰ ਰੱਖਣ ਤਾਂ ਜੋ ਕਰੋਨਾ ਵਾਇਰਸ ਖਿਲਾਫ ਜਾਰੀ ਜੰਗ ਤੇ ਫਤਹਿ ਪਾਈ ਜਾ ਸਕੇ।