ਆਤਿਸ਼ ਗੁਪਤਾ
ਚੰਡੀਗੜ੍ਹ, 22 ਮਾਰਚ
ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ 37,120 ਕਰੋੜ ਰੁਪਏ ਦਾ ਅੰਤ੍ਰ਼ਿਮ ਬਜਟ ਪੇਸ਼ ਕੀਤਾ।
ਅੰਤ੍ਰਿਮ ਬਜਟ ਦੀਆਂ ਵਿਸ਼ੇਸ਼ਤਾਵਾਂ:
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ ਪੇਸ਼ ਕੀਤਾ ਗਿਆ ਪਹਿਲਾਂ ਅੰਤ੍ਰਿਮ ਬਜਟ ਕੁੱਲ 37,120 ਕਰੋੜ ਰੁਪਏ ਦਾ ਹੈ।
*ਖੇਤੀਬਾੜੀ ਲਈ 2357 ਕਰੋੜ ਰੁਪਏ
*ਸਿੱਖਿਆ ਲਈ 4643 ਕਰੋੜ ਰੁਪਏ
*ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਲਈ 145 ਕਰੋੜ ਰੁਪਏ
*ਟਰਾਂਸਪੋਰਟ ਲਈ 186 ਕਰੋੜ ਰੁਪਏ
*ਕਰ ਅਤੇ ਆਬਕਾਰੀ ਲਈ 89 ਕਰੋੜ ਰੁਪਏ
*ਸਿਹਤ ਅਤੇ ਪਰਿਵਾਰ ਭਲਾਈ ਲਈ 1345 ਕਰੋੜ ਰੁਪਏ
*ਮੈਡੀਕਲ ਸਿੱਖਿਆ ਅਤੇ ਖੋਜ਼ ਲਈ 207 ਕਰੋੜ ਰੁਪਏ
*ਖੇਡਾਂ ਤੇ ਯੁਵਕ ਸੇਵਾਵਾਂ ਲਈ 44 ਕਰੋੜ ਰੁਪਏ
*ਉਦਯੋਗ ਅਤੇ ਵਪਾਰ ਲਈ 644 ਕਰੋੜ ਰੁਪਏ
*ਕਿਰਤ ਲਈ 8 ਕਰੋੜ ਰੁਪਏ
*ਬਿਜਲੀ ਲਈ 1153 ਕਰੋੜ ਰੁਪਏ
*ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 895 ਕਰੋੜ ਰੁਪਏ
*ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਲਈ 1484 ਕਰੋੜ ਰੁਪਏ
*ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਲਈ 177 ਕਰੋੜ ਰੁਪਏ
*ਸਹਿਕਾਰਤਾ ਲਈ 226 ਕਰੋੜ ਰੁਪਏ
*ਰੱਖਿਆ ਸੇਵਾਵਾਂ ਭਲਾਈ ਲਈ 36 ਕਰੋੜ ਰੁਪਏ