ਫਿਰੋਜ਼ਪੁਰ, 26 ਦਸੰਬਰ
ਸੀਮਾ ਸੁਰੱਖਿਆ ਬਲ ਨੇ ਫਿਰੋਜ਼ਪੁਰ ਖੇਤਰ ਵਿਚ ਦੋ ਵੱਖ-ਵੱਖ ਘਟਨਾਵਾਂ ’ਚ 200 ਕਰੋੜ ਰੁਪਏ ਕੀਮਤ ਦੀ 40 ਕਿੱਲੋ ਹੈਰੋਇਨ ਫੜੀ ਹੈ।
ਪਹਿਲੀ ਘਟਨਾ ਵਿਚ 101 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਨੇੜੇ ਮੀਆਂ ਵਾਲੀ ਉੱਤਰ ਨੇੜਿਓਂ 22 ਪੈਕਟਾਂ ਵਿਚ 34 ਕਿੱਲੋ ਹੈਰੋਇਨ ਬਰਾਮਦ ਕੀਤੀ। ਇਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 170 ਕਰੋੜ ਰੁਪਏ ਹੈ। ਦੂਜੀ ਘਟਨਾ ਵਿਚ 116 ਬਟਾਲੀਅਨ ਦੇ ਜਵਾਨਾਂ ਨੇ ਮੁਹੰਮਦੀ ਵਾਲਾ ਪੋਸਟ ਨੇੜਿਓਂ ਕਰੀਬ 30 ਕਰੋੜ ਰੁਪਏ ਕੀਮਤ ਦੀ 6 ਕਿੱਲੋ ਹੈਰੋਇਨ ਬਰਾਮਦ ਕੀਤੀ। -ਪੀਟੀਆਈ