ਪੱਤਰ ਪ੍ਰੇਰਕ
ਚੰਡੀਗੜ੍ਹ, 6 ਅਗਸਤ
ਪੰਜਾਬ ਵਿੱਚ ਸੇਵਾਮੁਕਤ ਇੰਜਨੀਅਰਿੰਗ ਵਰਗ (ਜੇਈ/ ਏਈ/ ਐੱਸਡੀਈ/ ਐਕਸੀਅਨਜ਼) ਆਦਿ ਨੂੰ ਲੰਬੇ ਸਮੇਂ ਤੋਂ ਲੰਬਿਤ ਪੈਨਸ਼ਨ ਕੇਸਾਂ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦਾ ਇੱਕ ਵਫ਼ਦ ਪ੍ਰਮੁੱਖ ਡਿਪਟੀ ਅਕਾਊਂਟੈਂਟ ਅਤੇ ਆਡੀਟਰ ਜਨਰਲ ਪੰਜਾਬ ਆਕਾਸ਼ ਗੋਇਲ ਨੂੰ ਇੱਥੇ ਸੈਕਟਰ-17 ਸਥਿਤ ਦਫ਼ਤਰ ਵਿੱਚ ਮਿਲਿਆ। ਤਿੰਨ ਗੇੜ ਦੀ ਮੀਟਿੰਗ ਦੌਰਾਨ ਕੌਂਸਲ ਅਹੁਦੇਦਾਰਾਂ ਅਤੇ ਏ.ਜੀ. ਪੰਜਾਬ ਦੇ ਅਧਿਕਾਰੀਆਂ ਵਿੱਚ ਇੰਜਨੀਅਰ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਹਿੱਤ ਗ਼ੈਰਰਸਮੀ ਸਹਿਮਤੀ ਬਣੀ। ਦੋਵਾਂ ਧਿਰਾਂ (ਇੰਜਨੀਅਰਜ਼ ਆਗੂਆਂ ਅਤੇ ਏ.ਜੀ. ਪੰਜਾਬ ਦਫ਼ਤਰ ਦੇ ਅਧਿਕਾਰੀਆਂ) ਵਿੱਚ ਫ਼ੈਸਲਾ ਹੋਇਆ ਕਿ ਚੌਥੇ ਦੌਰ ਦੀ ਇੱਕ ਹੋਰ ਮੀਟਿੰਗ ਕਰਕੇ ਸਬੰਧਿਤ ਕੇਸਾਂ ਦਾ ਆਉਂਦੇ ਦਿਨਾਂ ਵਿੱਚ ਢੁਕਵਾਂ ਨਿਪਟਾਰਾ ਕਰ ਦਿੱਤਾ ਜਾਵੇਗਾ।