ਪੱਤਰ ਪ੍ਰੇਰਕ
ਜਗਰਾਉਂ, 9 ਫਰਵਰੀ
ਪਿੰਡ ਗੁੱੜ੍ਹੇ ’ਚ ਬੀਤੀ ਰਾਤ ਸ਼ਰਾਰਤੀ ਨੇ ਨੇੜਲੇ ਅਰਜੁਨ ਐਵਾਰਡੀ ਬਾਸਕਟਬਾਲ ਦੇ ਖਿਡਾਰੀ ਗੁਰਦਿਆਲ ਸਿੰਘ ਮੱਲ੍ਹੀ ਦੇ ਬੁੱਤ ਦੀ ਭੰਨਤੋੜ ਕਰਨ ਉਪਰੰਤ ਉਸ ਨੂੰ ਅੱਗ ਲਗਾ ਦਿੱਤੀ। ਗੁਰਦਿਆਲ ਸਿੰਘ ਮੱਲ੍ਹੀ ਦੇ ਦੋਹਤੇ ਅਵਤਾਰ ਸਿੰਘ ‘ਭੋਲਾ ਮੱਲ੍ਹੀ’ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਸਵੇਰੇ ਲੱਗਾ। ਇਸ ਘਟਨਾ ’ਤੇ ਬਾਸਕਟਬਾਲ ਐਸੋਸੀਏਸ਼ਨ ਦੇ ਤੇਜਾ ਸਿੰਘ ਧਾਲੀਵਾਲ, ਗੁਰਭਜਨ ਸਿੰਘ ਗਿੱਲ, ਚਕਰ ਖੇਡ ਅਕੈਡਮੀ ਦੇ ਬਲਵੰਤ ਸਿੰਘ ਸੰਧੂ ਆਦਿ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਸ਼ਰਾਰਤੀ ਅਨਸਰ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲੀਸ ਨੇ ਕੁਝ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੜਤਾਲ ਆਰੰਭ ਦਿੱਤੀ ਹੈ।