ਸ੍ਰੀ ਫ਼ਤਹਿਗੜ੍ਹ ਸਾਹਿਬ: ਇੱਕ ਔਰਤ ਦੀ ਸ਼ਿਕਾਇਤ ’ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਰਾਮੂ ਵਾਸੀ ਮਊ (ਉੱਤਰ ਪ੍ਰਦੇਸ਼) ਵਿਰੁੱਧ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਤੇ ਉਸਦਾ ਪਤੀ ਇੱਥੇ ਗੁਰਦੁਆਰਾ ਸਾਹਿਬ ਸਾਹਮਣੇ ਲੱਛੇ ਵੇਚਣ ਦਾ ਕੰਮ ਕਰਦੇ ਹਨ ਤੇ ਉੱਥੇ ਹੀ ਕੁਝ ਦਿਨ ਤੋਂ ਰਾਮੂ ਨਾਮੀਂ ਵਿਅਕਤੀ ਉਸ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਸ ਨੇ ਦੋਸ਼ ਲਾਇਆ ਕਿ ਬੀਤੀ 9 ਸਤੰਬਰ ਨੂੰ ਉਹ ਜਦੋਂ ਗੁਰਦੁਆਰਾ ਸਾਹਿਬ ਸਾਹਮਣੇ ਬਣੀ ਪਾਰਕਿੰਗ ’ਚ ਇਕੱਲੀ ਬੈਠੀ ਸੀ ਤਾਂ ਰਾਮੂ ਉੱਥੇ ਆ ਕੇ ਉਸ ਨਾਲ ਛੇੜਛਾੜ ਕਰਨ ਲੱਗਾ ਤੇ ਵਿਰੋਧ ਕਰਨ ’ਤੇ ਕੁੱਟਮਾਰ ਕੀਤੀ। ਇਸ ਦੌਰਾਨ ਉਸਦਾ ਪਤੀ ਆ ਗਿਆ ਜਿਸ ਨੂੰ ਦੇਖ ਉਹ ਭੱਜ ਗਿਆ। -ਪੱਤਰ ਪ੍ਰੇਰਕ