ਪੱਤਰ ਪ੍ਰੇਰਕ
ਰੂਪਨਗਰ, 21 ਅਪਰੈਲ
ਜ਼ਿਲ੍ਹਾ ਰੂਪਨਗਰ ਦੀਆਂ ਅਨਾਜ ਮੰਡੀਆਂ ’ਚ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਫਸਲ ਦੀ ਤੁਲਾਈ ਸਮੇਂ ਹੇਰਾਫੇਰੀ ਸਬੰਧੀ ਜੀਓਜੀ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਡੀਸੀ ਡਾ. ਪ੍ਰੀਤੀ ਯਾਦਵ ਨੇ30 ਆੜ੍ਹਤੀਆਂ ਵਿਰੁੱਧ ਕਾਰਵਾਈ ਕੀਤੀ ਹੈ। ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਘਨੌਲੀ ਮੰਡੀ ਵਿੱਚ ਗੁਰੂ ਨਾਨਕ ਟਰੇਡਰਜ਼ ਨੂੰ 200 ਗਰਾਮ ਵਾਧੂ ਤੋਲਦਿਆਂ ਫੜਿਆ ਗਿਆ। ਇਸੇ ਤਰ੍ਹਾਂ ਅਗੰਮਪੁਰ ਵਿੱਚ ਪਵਨ ਕੁਮਾਰ ਸੋਨੀ ਦੀ ਫਰਮ, ਨੰਗਲ ਦੀ ਕਿਸ਼ੋਰੀ ਲਾਲ ਐਂਡ ਸੰਨਜ਼ ਨੂੰ ਮੌਕੇ ’ਤੇ ਕਾਬੂ ਕਰਕੇ ਜੁਰਮਾਨੇ ਵਸੂਲ ਕੀਤੇ ਗਏ। ਉਨ੍ਹਾਂ ਦੱਸਿਆ ਸਮੁੱਚੇ ਜ਼ਿਲ੍ਹੇ ਵਿੱਚ 30 ਆੜ੍ਹਤੀਆਂ ਨੂੰ 41, 900 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।