ਖੇਤਰੀ ਪ੍ਰਤੀਨਿਧ
ਪਟਿਆਲਾ, 30 ਸਤੰਬਰ
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ’ਚ ਲਗਾਏ ਗਏ ਕੈਂਪਾਂ ਵਿੱਚ 2048 ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀ ਡੋਜ਼ ਲਗਾਈ ਗਈ। ਇਸ ਨੂੰ ਮਿਲਾ ਕੇ ਕੋਵਿਡ ਟੀਕਾਕਰਨ ਦੀ ਗਿਣਤੀ 13,06,855 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਵਿਚੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 2100 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ ਸਿਰਫ ਦੋ ਵਿਅਕਤੀਆਂ ਨੂੰ ਕੋਵਿਡ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇੱਕ ਮਰੀਜ਼ ਪਟਿਆਲਾ ਸ਼ਹਿਰ ਅਤੇ ਇੱਕ ਬਲਾਕ ਭਾਦਸੋਂ ਨਾਲ ਸਬੰਧਤ ਹੈ। ਉਧਰ, ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਡਾ.ਸੁਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 48881 ਹੋ ਗਈ ਹੈੈ। ਜਦਕਿ ਮਿਸ਼ਨ ਫਤਹਿ ਤਹਿਤ 47,513 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਉਂਜ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 13 ਹੈ।
ਅੱਜ ਇਥੇ ਲੱਗਣਗੇ ਟੀਕੇ
ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉੂਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਉੂਨਿਟੀ ਸਿਹਤ ਕੇਂਦਰ ਤਿ੍ਪੜੀ, ਮਿਲਟਰੀ ਹਸਪਤਾਲ ਅਤੇ ਰਾਜੀਵ ਗਾਂਧੀ ਲਾਅ ਯੁੂਨੀਵਰਸਿਟੀ। ਉਪਰੋਕਤ ਕੇਂਦਰਾਂ ਵਿੱਚ ਕੋਵੀਸ਼ੀਲਡ ਅਤੇ ਅਨੈਕਸੀ ਕਮਿਉੂਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਉੂਨਿਟੀ ਸਿਹਤ ਕੇਂਦਰ ਤਿ੍ਪੜੀ, ਸਮਾਣੇ ਦੇ ਗੋਪਾਲ ਭਵਨ, ਨਾਭਾ ਦੇ ਮਲਟੀਪਰਪਜ਼ ਟਰੇਨਿੰਗ ਸਕੂਲ, ਰਾਜਪੁਰਾ ਦੇ ਪਟੇਲ ਕਾਲਜ, ਪਾਤੜਾਂ ਦੇ ਭਗਵਾਨ ਹੈਲਥ ਕੇਅਰ, ਬਲਾਕ ਭਾਦਸੋਂ, ਦੁੂਧਨਸਾਧਾਂ, ਸ਼ੁਤਰਾਣਾ, ਕਾਲੋਮਾਜਰਾ, ਹਰਪਾਲਪੁਰ, ਕੌਲੀ ਦੇ 40 ਪਿੰਡਾਂ ਵਿੱਚ ਕੋਵੈਕਸਿਨ ਦੀ ਡੋਜ਼ ਲਗਾਈ ਜਾਵੇਗੀ। ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਇੰਟਰ ਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।