ਖੇਤਰੀ ਪ੍ਰਤੀਨਿਧ
ਪਟਿਆਲਾ 21 ਨਵੰਬਰ
‘ਮਿਸ਼ਨ ਤੰਦਰੁਸਤ’ ਪੰਜਾਬ ਤਹਿਤ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਰੋਕਣ ਲਈ ਜ਼ਿਲ੍ਹਾ ਸਿਹਤ ਅਫਸਰ ਦੀ ਟੀਮ ਵੱਲੋਂ ਪਟਿਆਲਾ ਬੱਸ ਸਟੈਂਡ ਵਿੱਚ ਖਾਧ ਪਦਾਰਥਾਂ ਨਾਲ ਸਬੰਧਤ ਦੁਕਾਨਾਂ ਦੀ ਚੈਕਿੰਗ ਕਰ ਕੇ 4 ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਉਨ੍ਹਾਂ ਦੀ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਅਤੇ ਕੰਵਰਦੀਪ ਸਿੰਘ ਸ਼ਾਮਲ ਸੀ, ਨੇ ਬਸ ਸਟੈਂਡ ਸਥਿਤ ਖਾਧ ਪਦਾਰਥਾਂ ਦੀ ਵਿਕਰੀ ਕਰ ਰਹੇ ਜੂਸ ਸ਼ਾਪ, ਸਨੈਕ ਸ਼ਾਪ, ਚਾਹ ਆਦਿ ਦੀਆਂ ਦੁਕਾਨਾਂ ਦੀ ਚੈਕਿੰਗ ਕਰ ਕੇ ਉੱਥੋਂ ਕੋਕਾ-ਕੋਲਾ, ਗੁੱਡ ਡੇਅ ਫਰੂਟ ਕੇਕ, ਬ੍ਰੈਡ ਪਕੌੜਾ ਅਤੇ ਐਪਲ ਜੂਸ ਆਦਿ ਦੇ ਕੁੱਲ 4 ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਨੂੰ ਲੈਬਾਟਰੀ ’ਚ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ੍ਹ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।