ਪੱਤਰ ਪ੍ਰੇਰਕ
ਘਨੌਰ, 10 ਅਗਸਤ
ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਵਿੱਚ ਉਜਾੜਾ ਰੋਕੂ ਸੰਘਰਸ਼ ਕਮੇਟੀ ਰਾਜਪੁਰਾ ਦਾ ਇੱਕ ਵਫਦ ਇਥੋਂ ਨੇੜਲੇ ਚਾਰ ਪਿੰਡਾਂ ਦੀ 28 ਸਾਲ ਪਹਿਲਾਂ ਕਾਰਪੋਰੇਟ ਘਰਾਣੇ ਲਈ ਐਕੁਆਇਰ ਕੀਤੀ 1119 ਏਕੜ ਜ਼ਮੀਨ ਵਿੱਚੋਂ ਅਣਵਰਤੀ ਪਈ 533 ਏਕੜ ਜ਼ਮੀਨ ਵਾਪਸੀ ਦੀ ਮੰਗ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਮਨ ਅਰੋੜਾ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆ। ਲਸ਼ਕਰ ਸਿੰਘ ਸਰਦਾਰਗੜ੍ਹ ਨੇ ਦੱਸਿਆ ਕਿ ਅਮਨ ਅਰੋੜਾ ਵੱਲੋਂ ਉਕਤ ਜ਼ਮੀਨ ਬਾਰੇ ਸਰਕਾਰ ਅਤੇ ਕੰਪਨੀ ਵਿਚਕਾਰ ਐਮਓਯੂ ਨੂੰ ਗੌਰ ਨਾਲ ਵੇਖਣ ਤੋਂ ਬਾਅਦ ਇਸ ਕੇਸ ’ਤੇ ਹਮਦਰਦੀ ਨਾਲ ਕਾਰਵਾਈ ਕਰਨ ਦੀ ਵਿਸ਼ਵਾਸ ਦੁਆਇਆ ਗਿਆ।