ਪੱਤਰ ਪੇ੍ਰਕ
ਸਮਾਣਾ, 21 ਸਤੰਬਰ
ਥਾਣਾ ਸਿਟੀ ਪੁਲੀਸ ਨੇ ਮੰਗਲਵਾਰ ਨੂੰ ਭਾਖੜਾ ਨਹਿਰ ਵਿੱਚੋਂ ਪਿੰਡ ਫਤਿਹਪੁਰ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼ ਨੂੰ ਸ਼ਨਾਖ਼ਤ ਨਾ ਹੋਣ ਕਰਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੁਲੀਸ ਦੇ ਏ.ਐਸ.ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾਂ ਮਿਲੀ ਸੀ ਕਿ ਪਿੰਡ ਫਤਿਹਪੁਰ ਨੇੜੇ ਭਾਖੜਾ ਨਹਿਰ ਵਿੱਚ ਇਕ ਨੋਜਵਾਨ ਦੀ ਲਾਸ਼ ਤੈਰਦੀ ਜਾ ਰਹੀ ਹੈ ਜਿਸ ਨੂੰ ਉਨ੍ਹਾਂ ਗੋਤਾਖੋਰਾ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਵਾ ਕੇ ਸਨਾਖ਼ਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਉਮਰ ਕਰੀਬ 35 ਸਾਲ, ਕੱਦ 5’-6’’ ਜੋ ਬਿਨਾਂ ਕੱਪੜਿਆਂ ਤੋਂ ਹੈ। ਸਿਰ ਦੇ ਵਾਲ ਤੇ ਦਾੜ੍ਹੀ ਕੱਟੀ ਹੋਈ ਹੈ। ਜਿਸ ਦੀ ਖੱਬੀ ਬਾਂਹ ਦੇ ਡੋਲੇ ਤੇ ਅੰਗਰੇਜ਼ੀ ’ਚ ਐੱਸ ਖੁਦਿਆ ਹੋਇਆ ਹੈ। ਇਸ ਲਾਸ਼ ਸੰਬਧੀ ਜੇ ਕਿਸੇ ਨੂੰ ਜਾਣਕਾਰੀ ਮਿਲੇ ਤਾਂ ਉਹ ਥਾਣਾ ਸਿਟੀ ਸਮਾਣਾ ਵਿੱਚ ਮੋਬਾਈਲ ਨੰਬਰ 85588-31801 ’ਤੇ ਸੰਪਰਕ ਕਰ ਸਕਦਾ ਹੈ।