ਪੱਤਰ ਪ੍ਰੇਰਕ
ਸਮਾਣਾ, 26 ਮਈ
ਪੰਜ ਦਿਨ ਪਹਿਲਾਂ ਅਮਾਮਗੜ੍ਹ ਮੁਹੱਲਾ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬੁੱਧਵਾਰ ਨੂੰ ਨਰਵਾਣਾ ਹੈੱਡ ਖਨੌਰੀ ਨਹਿਰ ’ਚੋਂ ਮਿਲੀ। ਜਿਸ ਨੂੰ ਗੋਤਾਖੋਰਾਂ ਨੇ ਨਹਿਰ ਚੋਂ ਕੱਢ ਕੇ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ’ਚ ਰਖਵਾਇਆ। ਸਿਟੀ ਪੁਲੀਸ ਦੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿੱਕੀ (37) ਪੁੱਤਰ ਸੁਰਿੰਦਰ ਵਾਸੀ ਮੁਹੱਲਾ ਅਮਾਮਗੜ੍ਹ ਜੋ ਕੰਮ ਨਾ ਮਿਲਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। 21 ਮਈ ਨੂੰ ਦੁਪਹਿਰ ਘਰੋਂ ਲਾਪਤਾ ਹੋ ਗਿਆ। ਸਿਟੀ ਪੁਲੀਸ ਨੇ ਮ੍ਰਿਤਕ ਦੇ ਭਰਾ ਸੰਨੀ ਦੇ ਬਿਆਨਾਂ ’ਤੇ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ।