ਰਾਜਪੁਰਾ: ਇਥੋਂ ਦੇ ਵਾਰਡ ਨੰ. 18 ਅਧੀਨ ਆਉਂਦੀ ਗੀਤਾ ਕਲੋਨੀ ਵਾਸੀਆਂ ਦੀ ਇੱਕ ਮੀਟਿੰਗ ਮਾਸਟਰ ਸੁਰਿੰਦਰ ਨਾਥ ਸ਼ਰਮਾ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਵੱਡੀ ਗਿਣਤੀ ਕਲੋਨੀ ਵਾਸੀਆਂ ਨੇ ਭਾਗ ਲਿਆ। ਪਿਛਲੇ ਕਰੀਬ ਸਾਢੇ ਤਿੰਨ ਦਹਾਕੇ ਤੋਂ ਗੀਤਾ ਕਲੋਨੀ ਦੇ ਸੁਧਾਰ ਲਈ ਕੰਮ ਕਰ ਰਹੀ ਇਸ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮਾਸਟਰ ਸੁਰਿੰਦਰ ਨਾਥ ਸ਼ਰਮਾ, ਚੇਅਰਮੈਨ ਪ੍ਰਿੰਸੀਪਲ ਨਰਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸ਼ਰਮਾ, ਮੀਤ ਪ੍ਰਧਾਨ ਪ੍ਰਿੰਸ ਤਨੇਜਾ, ਸਕੱਤਰ ਕੁਮਾਰ ਗੌਰਵ, ਖਜ਼ਾਨਚੀ ਹਰੀਚੰਦ ਮੋਗੀਆ, ਜੁਆਇੰਟ ਖਜ਼ਾਨਚੀ ਕਮਲ ਡੁਡੇਜਾ, ਜੁਆਇੰਟ ਸਕੱਤਰ ਅਮਿਤ ਗਰੋਵਰ, ਸਰਪ੍ਰਸਤ ਅਸ਼ੋਕ ਥਰੇਜਾ, ਜਗਦੀਸ਼ ਸਪਰਾ, ਮੁੱਖ ਸਲਾਹਕਾਰ ਮਨੋਹਰ ਲਾਲ ਥਰੇਜਾ, ਸਲਾਹਕਾਰ ਸੁਦਰਸ਼ਨ ਸੇਤੀਆ ਅਤੇ ਅਸ਼ਵਨੀ ਕੁਮਾਰ ਚੁਣੇ ਗਏ। -ਪੱਤਰ ਪ੍ਰੇਰਕ