ਪੱਤਰ ਪ੍ਰੇਰਕ
ਦੇਵੀਗੜ੍ਹ, 22 ਨਵੰਬਰ
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਵਿੱਚ ਸਪੋਰਟਸ ਮੀਟ ਕਰਵਾਈ ਗਈ ਜਿਸ ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਖੇਡਾਂ ਜਿਵੇਂ ਵਾਲੀਬਾਲ, ਕਬੱਡੀ, ਬਾਕਸਿੰਗ, ਵੁਸ਼ੂ, ਖੋ ਖੋ, 100, 200 ਤੇ 400 ਮੀਟਰ ਦੌੜ , ਰੰਗ ਪਛਾਣ ਮੁਕਾਬਲਾ, ਮੋਮਬੱਤੀ ਦੌੜ, ਬੈਕ ਪੈਕ ਦੌੜ, ਫਰੋਗ ਰੇਸ ਤੇ ਲੈਮਨ ਦੌੜ ਵਿੱਚ ਹਿੱਸਾ ਲਿਆ।
8ਵੀਂ ਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਮੁੰਡਿਆਂ ਨੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਕੌਂਸਲਰ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਸਾਰੇ ਬੱਚਿਆਂ ਤੇ ਸਮੂਹ ਸਟਾਫ ਨੂੰ ਸੰਬੋਧਨ ਕਰਦਿਆਂ ਖੇਡਾਂ ਨੂੰ ਸਰੀਰ ਤੇ ਦਿਮਾਗ ਲਈ ਲਾਭਦਾਇਕ ਦੱਸਦਿਆਂ ਕਿਹਾ ਕਿ ਸਾਰਿਆਂ ਨੂੰ ਸਰੀਰਕ ਕਸਰਤ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ।