ਪੱਤਰ ਪ੍ਰੇਰਕ
ਪਟਿਆਲਾ, 31 ਅਗਸਤ
ਦਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ’ ਵਿੱਚ ਉਪ ਕੁਲਪਤੀ ਲੈਫ਼ਟੀਨੈਂਟ ਜਨਰਲ (ਡਾ.) ਜੇ.ਐੱਸ. ਚੀਮਾ ਦੀ ਅਗਵਾਈ ਹੇਠ ਕੌਮੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਤੇ ਸਪੋਰਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਪੈਦਲ ਮਾਰਚ ਕੀਤਾ ਗਿਆ। ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਵਿੱਚ ਖੇਡਾਂ ਨਾਲ ਸਬੰਧਿਤ ਸਵਾਲਾਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਸਾਰੇ ਐਫੀਲੀਏਟਿਡ ਅਤੇ ਕਾਂਸਟੀਚਿਊਟ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੇ ਆਨਲਾਈਨ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਉੱਤੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਡਾ. ਸਨੇਹ ਲਤਾ, ਡਾ. ਸੋਨੀਆ ਸੈਣੀ, ਡਾ. ਚਾਰੂ ਸ਼ਰਮਾ, ਡਾ. ਮਨਪ੍ਰੀਤ ਮਹਿਨਾਜ, ਡਾ. ਸਨਮਾਨ ਕੌਰ, ਡਾ. ਹਰਜੋਤ ਕੌਰ, ਡਾ. ਮਾਧਵੀ ਤਿਵਾੜੀ, ਕੋਚ ਜਗਦੇਵ ਕੁਮਾਰ, ਕੋਚ ਹਰਦੀਪ ਸਿੰਘ, ਕੋਚ ਤਲਵਿੰਦਰ ਸਿੰਘ ਸ਼ਾਹੀ, ਡਾ. ਪਰਮਿੰਦਰ ਸਿੰਘ, ਡਾ. ਸੁਖਵੀਰ ਕੌਰ,ਰਾਜਵਿੰਦਰ ਕੌਰ, ਸਿਮਰਤ ਜੋਸ਼ਨ, ਸਾਹਿਲ ਅਤੇ ਅਜੇਪਾਲ ਆਦਿ ਮੌਜੂਦ ਸਨ।