ਪੱਤਰ ਪ੍ਰੇਰਕ
ਦੇਵੀਗੜ੍ਹ, 2 ਮਈ
ਭੱਠੇ ’ਤੇ ਕੰਮ ਕਰਨ ਵਾਲੀ ਇੱਕ ਔਰਤ ਨੇ ਐਂਬੂਲੈਂਸ ਵਿੱਚ ਜੌੜੇ ਬੱਚਿਆਂ ਨੂੰ ਜਨਮ ਦੇ ਦਿੱਤਾ। ਮਾਂ ਅਤੇ ਦੋਵੇਂ ਬੱਚੇ ਸਿਹਤਮੰਦ ਹਨ। ਔਰਤ ਨੇ ਅੱਜ ਜਿਸ ਸਮੇਂ ਜੌੜੇ ਬੱਚਿਆਂ ਨੂੰ ਜਨਮ ਦਿੱਤਾ, ਉਸ ਸਮੇਂ ਉਸ ਨੂੰ ਐਂਬੂਲੈਂਸ 108 ਰਾਹੀਂ ਪਟਿਆਲਾ ਲਿਜਾਇਆ ਜਾ ਰਿਹਾ ਸੀ। ਜੱਚਾ-ਬੱਚਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਐਂਬੂਲੈਂਸ ਦੇ ਡਰਾਈਵਰ ਵਿਰਕਮ ਸਿੰਘ ਅਤੇ ਈਐੱਮਟੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਟਾਂ ਦੇ ਭੱਠੇ ਤੋਂ ਫੋਨ ਆਇਆ ਸੀ ਕਿ ਔਰਤ ਨੂੰ ਪ੍ਰਸੂਤਾ ਪੀੜਾ ਹੋ ਰਹੀ ਹੈ ਅਤੇ ਹਸਪਤਾਲ ਲੈ ਕੇ ਜਾਣਾ ਹੈ। ਜਦੋਂ ਐਂਬੂਲੈਂਸ ਮਾਧੁਰੀ ਦੇਵੀ ਨੂੰ ਭੱਠੇ ਤੋਂ ਪਟਿਆਲਾ ਲਿਜਾ ਰਹੀ ਸੀ ਤਾਂ ਪਿੰਡ ਬਲਬੇੜਾ ਨੇੜੇ ਉਸ ਨੇ ਜੌੜੇ ਬੱਚਿਆਂ ਨੂੰ ਜਨਮ ਦੇ ਦਿੱਤਾ।