ਖੇਤਰੀ ਪ੍ਰਤੀਨਿਧ
ਪਟਿਆਲਾ, 11 ਜਨਵਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਸੀ-ਵਿਜਲ ਐਪ ’ਤੇ 24 ਘੰਟਿਆਂ ’ਚ ਮਿਲੀਆਂ 29 ਸ਼ਿਕਾਇਤਾਂ ਦਾ ਮਿਥੇ ਸਮੇਂ ’ਚ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 14 ਸ਼ਿਕਾਇਤਾਂ ਦਾ ਚੋਣ ਪ੍ਰਕ੍ਰਿਆ ਨਾਲ ਕੋਈ ਸਬੰਧ ਨਾ ਹੋਣ ਕਰਕੇ ਉਹ ਰੱਦ ਕਰ ਦਿੱਤੀਆਂ ਗਈਆਂ। ਜਦੋਂਕਿ 15 ਸ਼ਿਕਾਇਤਾਂ ’ਤੇ 100 ਮਿੰਟਾਂ ਦੇ ਅੰਦਰ ਕਾਰਵਾਈ ਕਰਦਿਆਂ ਇਨ੍ਹਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ-ਵਿਜਲ ਐਪ ’ਤੇ ਜ਼ਿਆਦਾਤਰ ਸ਼ਿਕਾਇਤਾਂ ਬੈਨਰ ਅਤੇ ਫਲੈਕਸਾਂ, ਹੋਰਡਿੰਗਜ ਦੀਆਂ ਹਨ। ਜਿਸ ’ਤੇ ਫਲਾਇੰਗ ਸਕੁਐਡ ਟੀਮਾਂ ਵੱਲੋਂ ਅਜਿਹੇ ਪੋਸਟਰਾਂ ਨੂੰ ਉਤਰਵਾ ਦਿੱਤਾ ਗਿਆ ਹੈ।