ਸਮਾਣਾ: ਭਾਜਪਾ ਮੰਡਲ ਪ੍ਰਧਾਨ ਸਮਾਣਾ ਵਿਨੋਦ ਕੁਮਾਰ ਸਿੰਗਲਾ ਦੇ ਭਰਾ ਨੇ ਰਜਿੰਦਰ ਕੁਮਾਰ ਸਿੰਗਲਾ ਨੇ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਵਿੱਚ ਸ਼ਮੂਲੀਅਤ ਕੀਤੀ। ਰਜਿੰਦਰ ਕੁਮਾਰ ਨੇ ਭਾਜਪਾ ਵਿੱਚ ਵਿਤਕਰੇ ਦਾ ਦੋਸ਼ ਲਗਾਉਂਦਿਆਂ ਭਾਜਪਾ ਨੂੰ ਅਲਵਿਦਾ ਕਹਿਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਸੁਰਜੀਤ ਸਿੰਘ ਰੱਖੜਾ ਤੋਂ ਕਾਫ਼ੀ ਪ੍ਰਭਾਵਿਤ ਹਨ ਜਿਸ ਕਾਰਨ ਉਨ੍ਹਾਂ ਸੁਰਜੀਤ ਸਿੰਘ ਰਖੜਾ ਦੀ ਸਰਪ੍ਰਸਤੀ ’ਚ ਸ਼੍ਰੋਮਣੀ ਅਕਾਲੀ ਵਿਚ ਸ਼ਮੂਲੀਅਤ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕਰਨਗੇ। ਦੂਜੇ ਪਾਸੇ ਭਾਜਪਾ ਮੰਡਲ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਾਈਲੈਂਟ ਸਨ ਤੇ ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣਾ।
-ਨਿੱਜੀ ਪੱਤਰ ਪ੍ਰੇਰਕ