ਪੱਤਰ ਪ੍ਰੇਰਕ
ਰਾਜਪੁਰਾ, 21 ਦਸੰਬਰ
ਇਥੋਂ ਦੇ ਪਟੇਲ ਪਬਲਿਕ ਸਕੂਲ ਦੇ ਜਨਮੈਜੀਅਮ ਹਾਲ ਵਿੱਚ ਪਟੇਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ, ਮੀਤ ਪ੍ਰਧਾਨ ਰਾਜੇਸ਼ ਆਨੰਦ ਅਤੇ ਜਨਰਲ ਸਕੱਤਰ ਸੁਰਿੰਦਰ ਕੌਸ਼ਲ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ। ਜਿਸ ਦੌਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਸਵੱਛ ਭਾਰਤ ਮੁਹਿੰਮ ’ਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ’ਤੇ ਇਨਾਮ ਵੰਡੇ। ਮਿਸ਼ਨ ਤਹਿਤ ਜੇਤੂ ਸਕੂਲਾਂ ਵਿੱਚੋਂ ਪਟੇਲ ਪਬਲਿਕ ਸਕੂਲ ਨੇ ਪਹਿਲਾ, ਮੁਕਤ ਪਬਲਿਕ ਸਕੂਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਹਿਰ ਦੇ ਹੋਟਲਾਂ ਵਿੱਚੋਂ ਈਗਲ ਮੋਟਲ ਨੇ ਪਹਿਲਾ, ਅਸ਼ੋਕਾ ਹੋਟਲ ਨੇ ਦੂਜਾ ਅਤੇ ਮਾਯੂਰ ਹੋਟਲ ਨੇ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਦਫਤਰਾਂ ਵਿੱਚੋਂ ਐੱਸਡੀਐੱਮ ਦਫਤਰ ਨੂੰ ਪਹਿਲਾ, ਨਗਰ ਕੌਂਸਲ ਰਾਜਪੁਰਾ ਨੂੰ ਦੂਜਾ ਅਤੇ ਬੀਡੀਪੀਓ ਦਫ਼ਤਰ ਨੂੰ ਤੀਜਾ ਸਥਾਨ ਮਿਲਿਆ। ਸਿਵਲ ਹਸਪਤਾਲ ਨੂੰ ਪਹਿਲਾ, ਸਿਟੀ ਹਸਪਤਾਲ ਨੂੰ ਦੂਜਾ ਤੇ ਸੰਜੀਵਨੀ ਹਸਪਤਾਲ ਨੂੰ ਤੀਜਾ ਸਥਾਨ ਮਿਲਿਆ। ਇਸੇ ਤਰ੍ਹਾਂ ਪਾਰਕਾਂ ਵਿੱਚੋਂ ਸ਼ਿਵਾਜੀ ਪਾਰਕ ਨੂੰ ਪਹਿਲਾ ਸਥਾਨ ਮਿਲਿਆ। ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ ਈ.ਓ ਰਵਨੀਤ ਸਿੰਘ, ਸੈਨਟਰੀ ਇੰਸਪੈਕਟਰ ਵਿਕਾਸ ਚੌਧਰੀ ਆਦਿ ਦਾ ਸਨਮਾਨ ਕੀਤਾ।