ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 8 ਨਵੰਬਰ
ਲੋਕ ਸਾਹਿਤ ਸੰਗਮ ਰਾਜਪੁਰਾ ਵੱਲੋਂ ਰੋਟਰੀ ਭਵਨ ਵਿੱਚ ਡਾ. ਗੁਰਵਿੰਦਰ ਅਮਨ ਅਤੇ ਜੋਗਿੰਦਰ ਬਾਂਸਲ ਦੀ ਅਗਵਾਈ ਹੇਠ ਇਕ ਸਮਾਗਮ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਸ਼ਾਇਰ, ਸੰਪਾਦਕ ਅਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਦੁਆਰਾ ਅਨੁਵਾਦਿਤ ਕਾਵਿ ਪੁਸਤਕ ‘ਬਚਿਆ ਰਹੇਗਾ ਸਾਰਾ ਕੁਝ’ ਰਿਲੀਜ਼ ਕੀਤੀ ਗਈ।
ਇਸ ਮੌਕੇ ਡਾ. ਕੌਂਕੇ ਨੇ ਦੱਸਿਆ ਕਿ ਇਸ ਸੰਗ੍ਰਹਿ ਵਿੱਚ ਹਿੰਦੀ ਦੇ 21 ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਅਨੁਵਾਦ ਕੀਤਾ ਹੈ। ਇਸ ਪੁਸਤਕ ਬਾਰੇ ਡਾ. ਪੁਸ਼ਪਿੰਦਰ ਕੌਰ ਦੁਆਰਾ ਲਿਖਿਆ ਪੇਪਰ ਦਲਜੀਤ ਸਿੰਘ ਸ਼ਾਂਤ ਵੱਲੋਂ ਪੜਿ੍ਹਆ ਗਿਆ, ਜਿਸ ਵਿਚ ਕਿਹਾ ਕਿ ਇਹ ਕਵਿਤਾ ਹਿੰਦੀ ਸਮਕਾਲੀਨ ਸ਼ਾਇਰੀ ਦਾ ਇਕ ਦਸਤਾਵੇਜ਼ੀ ਮੁਹਾਂਦਰਾ ਪੇਸ਼ ਕਰਦੀ ਹੈ। ਇਸ ਮੌਕੇ ਕਾਵਿ ਦਰਬਾਰ ਵਿੱਚ ਸੁਰਿੰਦਰ ਸਿੰਘ ਸੋਹਣਾ ਰਾਜੇ ਮਾਜਰੀਆਂ ‘ਸਾਡੇ ਪਿੰਡ ਭੁੱਖ ਵੱਸਦੀ’ ਗੀਤ ਸੁਣਾ ਕੇ ਸਭਾ ਦਾ ਆਗਾਜ਼ ਕੀਤਾ। ਅਵਤਾਰ ਸਿੰਘ ਪੁਆਰ ਦੀ ਗ਼ਜ਼ਲ ਫ਼ਿਜ਼ਾ ਵਿੱਚ ਮਹਿਕ ਘੋਲਦੇ ਪੰਛੀ; ਸੁਣਾ ਕੇ ਮਹਿਫ਼ਲ ਲੁੱਟ ਲਈ। ਅੰਗਰੇਜ਼ ਕਲੇਰ, ਪ੍ਰੋ. ਸ਼ਤਰੂਘਨ ਗੁਪਤਾ, ਗੁਰਵਿੰਦਰ ਆਜ਼ਾਦ, ਕਰਮ ਸਿੰਘ ਹਕੀਰ, ਦਲਜੀਤ ਸਿੰਘ ਸ਼ਾਂਤ, ਗਿਆਨੀ ਮਾਨ ਸਿੰਘ ਜੰਡੋਲੀ ਨੇ ਸਭਾ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ।