ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 15 ਜੂਨ
ਪਾਵਰਕੌਮ ਨੇ ਅੱਜ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਆਏ ਝੱਖੜ ਮਗਰੋਂ ਪੰਜਾਬ ਦੇ ਬੰਦ ਪਏ ਸਾਰੇ ਹੀ ਫੀਡਰ ਅੱਜ ਕਾਰਜਸ਼ੀਲ ਕਰ ਦਿੱਤੇ ਗਏ ਹਨ। ਸਿਰਫ਼ ਵਿਅਕਤੀਗਤ ਪੱਧਰ ਦੇ ਕੁਝ ਟਰਾਂਸਫਾਰਮਰਾਂ ਤੋਂ ਬਿਨਾਂ ਬਾਕੀ ਸਮੁੱਚੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਪਾਵਰਕੌਮ ਦੇ ਡਾਇਰੈੈਕਟਰ ‘ਵੰਡ’ ਇੰਜੀ. ਡੀਆਈਪੀ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ’ਚ ਜਿੱਥੇ ਵੀ ਝੱਖੜ ਮਗਰੋਂ ਫੀਡਰ ਬੰਦ ਸਨ, ਉਹ ਅੱਜ ਮੁਕੰਮਲ ਤੌਰ ’ਤੇ ਕਾਰਜਸ਼ੀਲ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ 250 ਦੇ ਕਰੀਬ ਵਿਅਕਤੀਗਤ ਪੱਧਰ ਦੇ ਟਰਾਂਸਫਾਰਮਰਾਂ ਦੀ ਹੀ ਸਪਲਾਈ ਬੰਦ ਰਹਿ ਗਈ ਹੈ, ਜਿਹੜੀ ਭਲਕੇ ਤੱਕ ਚੱਲ ਸਕਦੀ ਹੈ। ਵਿੱਤੀ ਬੋਝ ਦੀ ਮਾਰ ਹੇਠ ਆਏ ਪਾਵਰਕੌਮ ਨੂੰ ਪਿਛਲੇ ਪੰਦਰਵਾੜੇ ਦੌਰਾਨ ਆਏ ਵੱਖ-ਵੱਖ ਝੱਖੜਾਂ ਕਾਰਨ 25 ਕਰੋੜ ਦਾ ਨੁਕਸਾਨ ਹੋ ਗਿਆ ਹੈ। ਇਹ ਖ਼ਰਚ ਪਾਵਰਕੌਮ ਨੂੰ ਫ਼ਿਲਹਾਲ ਪੱਲਿਓਂ ਹੀ ਕਰਨਾ ਪੈ ਰਿਹਾ ਹੈ।