ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਥਾਣਾ ਸਨੌਰ ਦੀ ਪੁਲੀਸ ਟੀਮ ਨੇ ਨਕਲੀ ਇੰਸਪੈਕਟਰ ਬਣ ਕੇ ਲੋਕਾਂ ਨਾਲ਼ ਠੱਗੀਆਂ ਮਾਰਨ ਵਾਲ਼ੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਡੀਐਸਪੀ (ਰੂਰਲ) ਸੁਖਮਿੰਦਰ ਚੌਹਾਨ ਨੇ ਦੱਸਿਆ ਕਿ ਮੁਲ਼ਜ਼ਮ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਵਜੋਂ ਹੋਈ ਹੈ। ਮੁਲਜ਼ਮ ਅਸਲ ’ਚ ਪੀਪੀਐਸਸੀ ਦੇ ਦਫਤਰ ’ਚ ਚਪੜਾਸੀ ਹੈ ਜੋ ਆਪਣੇ ਆਪ ਨੂੰ ਪੁਲੀਸ ਇੰਸਪੈਕਟਰ ਦੱਸਦਾ ਸੀ ਤੇ ਇਸੇ ਤਹਿਤ ਕਾਰ ’ਚ ਇੰਸਪੈਕਟਰ ਦੀ ਵਰਦੀ ਟੰਗ ਕੇ ਰੱਖਦਾ ਸੀ। ਉਸ ਦੇ ਕਬਜ਼ੇ ਵਿਚੋਂ ਜਾਅਲੀ ਸ਼ਨਾਖਤੀ ਕਾਰਡ, ਪੁਲੀਸ ਦੀ ਵਰਦੀ ਤੇ ਕਾਰ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਹੈ।