ਪਟਿਆਲਾ: ਅਤਿ ਦੀ ਗਰਮੀ ਦੇ ਚੱਲਦਿਆਂ ਇੱਥੇ ਮੁੱਖ ਮੰਤਰੀ ਨਿਵਾਸ ਨੇੜੇ ਸਥਿਤ ਵਾੲਪੀਐੱਸ ਚੌਕ ਵਿੱਚ ਤਾਇਨਾਤ ਟਰੈਫਿਕ ਪੁਲੀਸ ਦੇ ਏਐਸਆਈ ਨਿਰਪਾਲ ਸਿੰਘ ਪੰਨੂੰ ਅਤੇ ਸਾਥੀ ਮੁਲਾਜ਼ਮਾਂ ਨੇ ਅੱਜ ਤਪਦੀ ਦੁਪਹਿਰ ’ਚ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ। ਇਸ ਦੌਰਾਨ ਘੁਮਾਣ ਡੇਅਰੀ ਦੇ ਮਾਲਕ ਗੁਰਿੰਦਰ ਸਿੰਘ ਘੁਮਾਣ ਨੇ ਵੀ ਯੋਗਦਾਨ ਪਾਇਆ। ਇਸੇ ਦੌਰਾਨ ਅੱਜ ਹੀ ਇਸ ਚੌਕ ਵਿਚ ਈਟੀਟੀ ਟੈਟ ਪਾਸ ਬੇਰੁਜਗਾਰਾਂ ਦਾ ਵਿਸ਼ਾਲ ਧਰਨਾ ਵੀ ਸੀ। ਇਸ ਦੇ ਚੱਲਦਿਆਂ ਇੱਥੇ ਵੱਡੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਰਹੀ। ਇੱਥੇ ਤਾਇਨਾਤ ਪੁਲੀਸ ਮੁਲਾਜ਼ਮਾਂ ਸਣੇ ਹੋਰ ਰਾਹਗੀਰਾਂ ਨੂੰ ਵੀ ਥਾਣੇਦਾਰ ਨਿਰਪਾਲ ਪਨੂੰ ਤੇ ਹੋਰਾਂ ਨੇ ਛਬੀਲ ਵਰਤਾਈ। ਟਰੈਫਿਕ ਪੁਲੀਸ ਦੇ ਮੁਲਾਜ਼ਮ ਰਾਹਗੀਰਾਂ ਨੂੰ ‘ਘੇਰ ਘੇਰ’ ਛਬੀਲ ਪਿਲਾਉਂਦੇ ਰਹੇ। ਐਸਪੀ ਸਿਟੀ ਵਰੁਣ ਸ਼ਰਮਾ ਤੇ ਐਸਪੀ ਟਰੈਫਿਕ ਪਰਲਵਿੰਦਰ ਚੀਮਾ ਨੇ ਵੀ ਛਬੀਲ ਵਾਲੀ ਥਾਂ ’ਤੇ ਫੇਰੀ ਪਾਈ। -ਖੇਤਰੀ ਪ੍ਰਤੀਨਿਧ