ਪੱਤਰ ਪ੍ਰੇਰਕ
ਦੇਵੀਗੜ੍ਹ, 29 ਮਈ
ਹਲਕਾ ਸਨੌਰ ਦੇ ਵਿਧਾਇਕ ਅਤੇ ਹਰਿਆਣਾ ਦੇ ਜਿਲਾ ਕੁਰਕਸ਼ੇਤਰ ਅਤੇ ਕਰਨਾਲ ਦੇ ਸਹਿ ਪ੍ਰਭਾਰੀ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕ ਦੂਸਰੀਆਂ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਸੂਬੇ ਵਿੱਚ ਰਾਜਸੀ ਬਦਲਾਅ ਚਾਹੁੰਦੇ ਸਨ, ਇਸੇ ਤਰ੍ਹਾਂ ਹੁਣ ਹਰਿਆਣੇ ਦੇ ਲੋਕ ਵੀ ਦੂਸਰੀਆਂ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਚਾਹੁੰਦੇ ਹਨ। ਉਹ ਅੱਜ ਅਨਾਜ ਮੰਡੀ ਦੂਧਨਸਾਧਾਂ ਵਿੱਚ ‘ਆਪ’ ਦੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਪਠਾਣਮਾਜਰਾ ਨੇ ਤਹਿਸੀਲ ਦੂਧਨਸਾਧਾਂ ਦੇ ਬਣਨ ਵਾਲੇ ਦਫ਼ਤਰਾਂ ਬਾਰੇ ਕਿਹਾ ਕਿ ਐੱਸਡੀਐੱਮ ਦੂਧਨਸਾਧਾਂ ਜਲਦੀ ਹੀ ਨਹਿਰੀ ਰੈਸਟ ਹਾਊਸ ਦੇਵੀਗੜ੍ਹ ਵਿਖੇ ਪੂਰਨ ਤੌਰ ’ਤੇ ਬੈਠਣ ਲੱਗਣਗੇ। ਇਸ ਮੌਕੇ ਡਾ. ਗੁਰਮੀਤ ਬਿੱਟੂ ਉਪ ਚੇਅਰਮੈਨ, ਮਨਿੰਦਰ ਫਰਾਂਸਵਾਲਾ ਮੈਂਬਰ ਜ਼ਿਲਾ ਪ੍ਰੀਸ਼ਦ, ਬਲਿਹਾਰ ਸਿੰਘ ਚੀਮਾਂ, ਸਿਮਰਨਜੀਤ ਸਿੰਘ ਸੋਹਲ ਪ੍ਰਧਾਨ, ਬਲਦੇਵ ਸਿੰਘ ਦੇਵੀਗੜ੍ਹ, ਰਾਜਾ ਧੰਜੂ, ਰਾਜਬੀਰ ਸੰਧੂ ਬ੍ਰਹਮਪੁਰ, ਡਾ. ਕਰਮ ਸਿੰਘ ਰਾਜਗੜ੍ਹ, ਗੁਰਜੀਤ ਸਿੰਘ ਨਿਜ਼ਾਮਪੁਰ, ਗੁਰਪ੍ਰੀਤ ਗੂਰੀ ਪੀ.ਏ., ਪਰਮਜੀਤ ਸਿੰਘ ਪੰਮਾਂ ਕੋਟਲਾ, ਜਰਨੈਲ ਸਿੰਘ ਅਲੀਪੁਰ ਅਰਾਈਆਂ, , ਬਲਜਿੰਦਰ ਸਿੰਘ ਨੰਦਗੜ੍ਹ, ਸਾਹਿਬ ਸਿੰਘ ਘੜਾਮ ਆਦਿ ਮੌਜੂਦ ਸਨ।