ਦੇਵੀਗੜ੍ਹ: ਕਸਬਾ ਦੇਵੀਗੜ੍ਹ ’ਤੇ ਅੱਜ ਕੱਲ੍ਹ ਆਵਾਜਾਈ ਦਾ ਬੁਰਾ ਹਾਲ ਹੈ ਅਤੇ ਸਥਾਨਕ ਆਵਾਜਾਈ ਪੁਲੀਸ ਇਸ ਪਾਸੇ ਨਾ ਮਾਤਰ ਹੀ ਧਿਆਨ ਦੇ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਦੇਵੀਗੜ੍ਹ ਵਿੱਚ ਸੜਕ ਦੇ ਦੋਵੇਂ ਪਾਸੇ ਆਮ ਲੋਕਾਂ ਦੀਆਂ ਕਾਰਾਂ ਅਤੇ ਸਬਜ਼ੀ ਅਤੇੇ ਫਲਾਂ ਵਾਲਿਆਂ ਕਾਰਨ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਬਜ਼ਾਰ ਵਿੱਚੋਂ ਜੋ ਲੋਕ ਲੋੜੀਂਦੀਆਂ ਵਸਤਾਂ ਦੀ ਖਰੀਦੋ-ਫਰੋਖਤ ਕਰਨ ਆਉਂਦੇ ਹਨ ਉਹ ਵੀ ਆਪਣੀਆਂ ਕਾਰਾਂ ਸੜਕ ਦੇ ਕਿਨਾਰੇ ਹੀ ਖੜ੍ਹੀਆਂ ਕਰ ਦਿੰਦੇ ਹਨ, ਜਾਮ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। -ਪੱਤਰ ਪ੍ਰੇਰਕ