ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਦਸੰਬਰ
ਇਥੇ ਪਟਿਆਲਾ ਦੇ ਬਾਹਰਵਾਰ ਦੱਖਣੀ ਬਾਈਪਾਸ ’ਤੇ ਘਲੌੜੀ ਪਿੰਡ ਦੇ ਨਜ਼ਦੀਕ ਲੰਘੀ ਰਾਤ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ 32 ਸਾਲਾ ਲਵਕੇਸ਼ ਅਤੇ 25 ਸਾਲਾ ਅੰਸ਼ਿਤ ਸ਼ਾਮਲ ਹਨ, ਜਦਕਿ ਨਿਖਿਲ ਅਤੇ ਸ਼ਕਸ਼ਮ ਭਾਟੀਆ ਜ਼ਖ਼ਮੀ ਹਨ। ਇਹ ਚਾਰੇ ਚੰਡੀਗੜ੍ਹ ਤੋਂ ਕਾਰ ਰਾਹੀਂ ਟੋਹਾਣਾ ਜਾ ਰਹੇ ਸਨ ਕਿ ਪਟਿਆਲਾ ਦੇ ਬਾਹਰਵਾਰ ਦੱਖਣੀ ਬਾਈਪਾਸ ‘ਤੇ ਘਲੌੜੀ ਪਿੰਡ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਦੇ ਅੱਗੇ ਲਾਵਾਰਸ ਪਸ਼ੂ ਆ ਗਿਆ, ਜਿਸ ਕਾਰਨ ਹਾਦਸਾ ਹੋ ਗਿਆ। ਦੋਵੇਂ ਜ਼ਖ਼ਮੀ ਪਟਿਆਲਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।