ਪੱਤਰ ਪ੍ਰੇਰਕ
ਰਾਜਪੁਰਾ, 10 ਜੁਲਾਈ
ਨਾਭਾ ਪਾਵਰ ਪਲਾਂਟ ਕੰਟੈਰਕਟ ਵਰਕਰਜ਼ ਯੂਨੀਅਨ ਰਾਜਪੁਰਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 11 ਜੁਲਾਈ ਤੋਂ ਨਾਭਾ ਪਾਵਰ ਥਰਮਲ ਪਲਾਂਟ ਨਲਾਸ ਰਾਜਪੁਰਾ ਅੱਗੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਆਰੰਭ ਕੀਤੀ ਜਾਵੇਗੀ। ਇਸ ਸਬੰਧੀ ਨਾਭਾ ਪਾਵਰ ਪਲਾਂਟ ਕੰਟਰੈਕਟ ਵਰਕਰਜ਼ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਜਸਪਾਲ ਸਿੰਘ ਅਤੇ ਜਨਰਲ ਸਕੱਤਰ ਬਹਾਦਰ ਸਿੰਘ ਨੇ ਦੱਸਿਆ ਕਿ 11 ਯੂਨੀਅਨ ਆਗੂਆਂ ਨੂੰ ਪਲਾਂਟ ਮੈਨੇਜਮੈਂਟ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਨ੍ਹਾਂ ਦੀ ਬਹਾਲੀ ਨੂੰ ਲੈ ਕੇ ਉਹ ਸੱਤ ਸਾਲਾਂ ਤੋਂ ਸੰਘਰਸ਼ ਲੜ ਰਹੇ ਹਨ ਪ੍ਰੰਤੂ ਮੈਨੇਜਮੈਂਟ ਉਨ੍ਹਾਂ ਦੀ ਨੌਕਰੀ ਬਹਾਲ ਕਰਨ ਲਈ ਤਿਆਰ ਨਹੀਂ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ 11 ਜੁਲਾਈ ਨੂੰ ਪਲਾਂਟ ਦੇ ਗੇਟ ਮੂਹਰੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।