ਪਟਿਆਲਾ (ਗੁਰਨਾਮ ਸਿੰਘ ਅਕੀਦਾ):
ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੰਟੀਅਰ ਵਿਰੋਧੀ ਧਿਰਾਂ ਨੂੰ ਵੱਡੀ ਹਾਰ ਦੇ ਕੇ ਨਵਾਂ ਇਤਿਹਾਸ ਸਿਰਜੇਗੀ।ਇਹ ਦਾਅਵਾ ਅੱਜ ਇੱਥੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਨੇ ਕੀਤਾ। ਨਗਰ ਕੌਂਸਲ ਚੋਣਾਂ ਦਾ ਬਿਗਲ ਵੱਜ ਜਾਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੀ ਆਪ ਇਕਾਈ ਸਰਗਰਮ ਹੋ ਗਈ ਹੈ। ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂ ਮੀਟਿੰਗਾਂ ਕਰਨ ਵਿਚ ਰੁੱਝ ਗਏ ਹਨ। ਇਨ੍ਹਾਂ ਚੋਣਾਂ ਵਿੱਚ ‘ਆਪ’ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੁੰਗੋ, ਦਲਿਤ ਆਗੂ ਜੱਸੀ ਸੋਹੀਆਂਵਾਲਾ, ਬਰਿੰਦਰ ਬਿੱਟੂ, ਬਲਕਾਰ ਸਿੰਘ ਗੱਜੂ ਮਾਜਰਾ, ਹਰਿੰਦਰ ਧਬਲਾਨ, ਦਵਿੰਦਰ ਬਰਾਸ, ਨਰਾਇਣ ਸਿੰਘ, ਗੁਰਪ੍ਰੀਤ ਧਮੋਲੀ, ਦੀਪਕ ਸੂਦ, ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਨੇ ਵਿਸ਼ੇਸ਼ ਰੋਲ ਨਿਭਾ ਰਹੇ ਹਨ। ਸ੍ਰੀ ਸ਼ੇਰਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਭਾ, ਸਮਾਣਾ, ਸ਼ੁਤਰਾਣਾ, ਰਾਜਪੁਰਾ ਦੀਆਂ ਕੌਂਸਲ ਚੋਣਾਂ ਵਿੱਚ ਰਵਾਇਤੀ ਰਾਜਸੀ ਪਾਰਟੀਆਂ ਨੂੰ ਟੱਕਰ ਦੇਵੇਗੀ।