ਪੱਤਰ ਪ੍ਰੇਰਕ
ਘਨੌਰ, 28 ਅਕਤੂਬਰ
ਹਲਕਾ ਘਨੌਰ ਦੇ ਪਿੰਡ ਬਘੌਰਾ ਵਿਖੇ ਬਲਾਕ ਸਮਿਤੀ ਘਨੌਰ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਸਰਪੰਚ ਗੁਰਮੁੱਖ ਸਿੰਘ ਬਘੌਰਾ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਬਘੌਰਾ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਪਿੰਡ ਬਘੌਰਾ, ਭੱਟਮਾਜਰਾ, ਅਲਾਮਦੀਪੁਰ, ਸੇਖੂਪੁਰ ਅਤੇ ਬਹਾਵਲਪੁਰ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੱਖ ਵੱਖ ਵਿਕਾਸ ਕਾਰਜਾਂ ਲਈ ਸੌਂਪੇ। ਇਸ ਮੌਕੇ ਵਿਧਾਇਕ ਜਲਾਲਪੁਰ ਨੇ ਉਕਤ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਗ੍ਰਾਂਟਾਂ ਦੀ ਸਹੀ ਅਤੇ ਇਮਾਨਦਾਰੀ ਨਾਲ ਵਰਤੋਂ ਕਰਕੇ ਆਪੋ ਆਪਣੇ ਪਿੰਡਾਂ ਨੂੰ ਬਿਹਤਰ ਬਣਾਉਣ। ਇਸ ਮੌਕੇ ਜ਼ਿਲ੍ਹਾ ਕਾਂਗਰਸੀ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਚੇਅਰਮੈਨ ਹਰਵਿੰਦਰ ਸਿੰਘ ਕਾਮੀਂ, ਚੇਅਰਮੈਨ ਰਾਮ ਸਿੰਘ ਸੀਲ, ਡਿੰਪਲ ਚੱਪੜ, ਮਨਜੀਤ ਸਿੰਘ ਚੱਪੜ, ਜਗਪਾਲ ਸਿੰਘ ਸੀਲ, ਪਾਲ ਸਿੰਘ ਸਰਪੰਚ ਬਹਾਵਲਪੁਰ ਸਮੇਤ ਹੋਰ ਮੌਜੂਦ ਸਨ।