ਰਵੇਲ ਸਿੰਘ ਭਿੰਡਰ
ਪਟਿਆਲਾ, 18 ਨਵੰਬਰ
ਪੰਜਾਬ ਦੇ ਬਿਜਲੀ ਸੱਕਤਰ ਆਰਕੇ ਕੌਸ਼ਿਕ ਅਤੇ ਪੀਐੱਸਈਬੀ ਐਂਪਲਾਇਜ਼ ਜੁਆਇੰਟ ਫੋਰਮ ਵਿਚਕਾਰ ਮੀਟਿੰਗ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਮੈਨੇਜਮੈਂਟ ਵਲੋਂ ਮੁੱਖ ਲੇਖਾ ਅਫਸਰ ਭੂਸ਼ਨ ਕੁਮਾਰ, ਉਪ ਸਕੱਤਰ ਆਈਆਰ ਬੀਐੱਸ ਗੁਰਮ ਅਤੇ ਜੁਆਇੰਟ ਫੋਰਮ ਵਲੋਂ ਕੁਲਦੀਪ ਸਿੰਘ ਖੰਨਾ, ਕਰਮਚੰਦ ਭਾਰਦਵਾਜ, ਬਲਵਿੰਦਰ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ ਕੈਂਥ, ਰਾਮ ਲੁਭਾਇਆ, ਕਮਲਜੀਤ ਸਿੰਘ ਅਤੇ ਜਗਜੀਤ ਸਿੰਘ ਸ਼ਾਮਲ ਹੋਏ। ਇਹ ਮੀਟਿੰਗ ਬਿਜਲੀ ਮੁਲਾਜ਼ਮਾਂ ਨੂੰ 1-12-2011 ਤੋਂ ਪੇਅ ਬੈਂਡ ਦੇਣ ਸਬੰਧੀ ਸੀ। ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੇ ਪੇਅ ਬੈਂਡ ਸਬੰਧੀ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ 3 ਮੈਂਬਰ ਹਾਈ ਪਾਵਰ ਕਮੇਟੀ ਅਤੇ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਦਿੱਤੀਆਂ ਰਿਪੋਰਟਾਂ ਦਾ ਜ਼ਿਕਰ ਕੀਤਾ। ਬਿਜਲੀ ਸਕੱਤਰ ਨੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦੀ ਗੱਲ ਧਿਆਨ ਨਾਲ ਸੁਣਦਿਆਂ ਕਿਹਾ ਕਿ 1-12-11 ਤੋਂ ਪੇਅ ਬੈਂਡ ਦੇਣ ਦੀ ਮੰਗ ਜਾਇਜ਼ ਹੈ ਅਤੇ ਉਨ੍ਹਾਂ ਇਸ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ