ਖੇਤਰੀ ਪ੍ਰਤੀਨਿਧ
ਪਟਿਆਲਾ, 30 ਜਨਵਰੀ
ਕਾਂਗਰਸ ਦੇ ਮਹਿੰਦਰਾ ਪਵਿਰਾਰ ਨੂੰ ਅੱਜ ਉਸ ਵੇਲ਼ੇ ਝਟਕਾ ਲੱਗਾ, ਜਦੋਂ ਇਸ ਪਰਿਵਾਰ ਦੇ ਕੱਟੜ ਸਮਰਥਕ ਮਦਨ ਭਾਰਦਵਾਜ ਨੇ ਨਾ ਸਿਰਫ਼ ਮਹਿੰਦਰਾ ਪਰਿਵਾਰ ਦਾ ਸਾਥ ਛੱਡਿਆ, ਬਲਕਿ ਕਾਂਗਰਸ ਪਾਰਟੀ ਨਾਲ਼ੋਂ ਵੀ ਤੋੜ ਵਿਛੋੜਾ ਕਰ ਲਿਆ ਹੈ| ਇਸ ਖੇਤਰ ‘ਚ ਆਪਣਾ ਚੋਖਾ ਆਧਾਰ ਰੱਖਦੇ ਮਦਨ ਭਾਰਦਵਾਜ, ਬ੍ਰਹਮ ਮਹਿੰਦਰਾ ਨਾਲ ਕਈ ਸਾਲਾਂ ਤੋਂ ਇਕ ਪਰਿਵਾਰਕ ਮੈਂਬਰ ਵਾਂਗ ਇਸ ਪਰਿਵਾਰ ਨਾਲ ਜੁੜੇ ਹੋਏ ਸਨ| ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਗਏ ਬ੍ਰਹਮ ਮਹਿੰੰਦਰਾ ਦੇ ਫਰਜੰਦ ਮੋਹਿਤ ਮਹਿੰਦਰਾ ਲਈ ਵੀ ਮਦਨ ਭਾਰਦਵਾਜ ਲਈ ਕਈ ਦਿਨਾਂ ਤੋਂ ਕੰਮ ਕਰ ਰਹੇ ਸਨ ਪਰ ਪਿਛਲੇ ਦਿਨੀਂ ਵਾਪਰੀ ਇੱਕ ਘਟਨਾ ਨੂੰ ਲੈ ਕੇ ਮਦਨ ਭਾਰਦਵਾਜ ਨੇ ਤੋੜ ਵਿਛੋੜਾ ਹੀ ਕਰ ਲਿਆ।