ਖੇਤਰੀ ਪ੍ਰਤੀਨਿਧ
ਪਟਿਆਲਾ, 20 ਸਤੰਬਰ
ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲੋਂ ਵੱਖ ਹੋ ਕੇ ਕੁਝ ਮਹੀਨੇ ਪਹਿਲਾਂ ਵੱਖਰੀ ਅਤੇ ਨਵੀਂ ਬਣੀ ‘ਭਾਰਤੀ ਕਿਸਾਨ ਯੂਨੀਅਨ -(ਭਟੇੜੀ)’ ਦੀ ਮੀਟਿੰੰਗ ਸਨੌਰ ਖੇਤਰ ਦੇ ਪਿੰਡ ਸੀਲ ’ਚ ਹੋਈ। ਇਸ ਮੌਕੇ ਇੱਕ ਹੋਰ ਕਿਸਾਨ ਯੂਨੀਅਨ ਨੂੰ ਛੱਡ ਕੇ ਕਈ ਕਿਸਾਨ ਆਗੂਆਂ ਤੇ ਮੈਂਬਰਾਂ ਨੇ ਨਵੀਂ ਬਣੀ ਇਸ ਕਿਸਾਨ ਯੂਨੀਅਨ ਭਟੇੜੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਨ੍ਹਾਂ ਦਾ ਯੂਨੀਅਨ ਦੇ ਜਰਨਲ ਸਕੱਤਰ ਸੁਰਿੰਦਰਪਾਲ ਸਿੰਘ ਗੌਂਸਪੁਰਾ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ। ਗੌਂਸਪੁਰਾ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਖੇਤੀ, ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ। ਯੂਨੀਅਨ ਦੇ ਸੂਬਾਈ ਆਗੂ ਗਰਧਿਆਨ ਸਿੰਘ ਧੰਨਾ ਸਿਉਣਾ ਨੇ ਦੱਸਿਆ ਕਿ ਇਸ ਮੌਕੇ ’ਤੇ ਯੂਨੀਅਨ ਦੀ ਸੀਲ ਪੱਧਰੀ ਪਿੰਡ ਇਕਾਈ ਦਾ ਗਠਿਨ ਕਰਦਿਆਂ, ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਸਰਬਸੰਮਤੀ ਨਾਲ਼ ਹੋਈ ਇਸ ਚੋਣ ਦੌਰਾਨ ਜਰਨੈਲ ਸਿੰਘ ਸੀਲ ਨੂੰ ਕਿਸਾਨ ਯੂਨੀਅਨ ਭਟੇੜੀ ਦੀ ਸੀਲ ਇਕਾਈ ਦਾ ਪ੍ਰਧਾਨ ਥਾਪਿਆ ਗਿਆ। ਬਾਕੀ ਅਹੁਦੇਦਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਜਨਰਲ ਸਕੱਤਰ ਸੁਰਜੀਤ ਸਿੰਘ, ਖਚਾਨਚੀ ਰਾਮ ਸਿੰਘ, ਪ੍ਰੈਸ ਸਕੱਤਰ ਗੁਰਧਿਆਨ ਸਿੰਘ, ਜਥੇਬੰਦਕ ਸਕੱਤਰ ਪ੍ਰਿਤਪਾਲ ਸਿੰਘ ਚੁਣੇ ਗਏ।