ਪੱਤਰ ਪ੍ਰੇਰਕ
ਘਨੌਰ, 3 ਫਰਵਰੀ
ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਾਰਟੀ ਆਗੂਆਂ ਬਲਵੀਰ ਸਿੰਘ, ਜਸਪਾਲ ਸਿੰਘ, ਜਗਦੀਸ਼ ਸਿੰਘ ਅਤੇ ਅਵਤਾਰ ਸਿੰਘ ਸਮੇਤ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਭਖਾ ਦਿੱਤਾ ਹੈ।
ਜਲਾਲਪੁਰ ਨੇ ਅੱਜ ਪਿੰਡ ਕੋਹਲੇ ਮਾਜਰਾ, ਮਹਿਮੂਦਪੁਰ, ਅਲਾਲਪੁਰ, ਖੈਰਪੁਰ ਜੱਟਾਂ, ਕੁੱਥਾਖੇੜੀ ਅਤੇ ਲੋਚਮਾਂ ਵਿੱਚ ਨੁੱਕੜ ਚੋਣ ਮੀਟਿੰਗਾਂ ਕਰਕੇ 5 ਸਾਲਾਂ ਦੌਰਾਨ ਹਲਕਾ ਘਨੌਰ ਵਿੱਚ 1500 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਦੇ ਅਧਾਰ ’ਤੇ ਮੁੜ ਫਤਵੇ ਦੀ ਮੰਗ ਕੀਤੀ।
ਉਨ੍ਹਾਂ ਵਿਰੋਧੀਆਂ ਨੂੰ ਭੰਡਦਿਆਂ ਕਿਹਾ ਕਿ ਅਕਾਲੀ-ਬਸਪਾ ਅਤੇ ‘ਆਪ’ ਲਾਰੇਬਾਜ਼ ਸਿਆਸੀ ਧਿਰਾਂ ਹਨ। ਲੋਕ ਇਨ੍ਹਾਂ ’ਤੇ ਵਿਸ਼ਵਾਸ ਨਹੀਂ ਕਰ ਸਕਦੇ। ਕਾਂਗਰਸ ਸਥਿਰ ਸਰਕਾਰ ਬਣਾਉਣ ਦੇ ਸਮਰੱਥ ਹੈ।