ਪੱਤਰ ਪ੍ਰੇਰਕ
ਘਨੌਰ, 18 ਫਰਵਰੀ
ਹਲਕਾ ਘਨੌਰ ਤੋਂ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਚੋਣ ਪ੍ਰਚਾਰ ਦੇ ਅੰਤਿਮ ਦਿਨ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਪਿੰਡ ਰਾਮ ਨਗਰ ਸੈਣੀਆਂ ਸੈਦਖੇੜੀ, ਮਰਦਾਂਪੁਰ ਅਤੇ ਰਾਜਗੜ੍ਹ ਸਣੇ ਅੱਧਾ ਦਰਜਨ ਪਿੰਡਾਂ ਵਿੱਚ ਚੋਣ ਲਾਮਬੰਦੀ ਮੀਟਿੰਗਾਂ ਕੀਤੀਆਂ। ਜਲਾਲਪੁਰ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਪਿਛਲੇ ਕਰੀਬ ਚਾਰ ਦਹਾਕੇ ਤੋਂ ਹਲਕਾ ਵਾਸੀਆਂ ਨਾਲ ਪਰਿਵਾਰਕ ਸਾਂਝ ਹੈ ਅਤੇ ਹਲਕਾ ਘਨੌਰ ਉਨ੍ਹਾਂ ਦੀ ਕਰਮ ਭੂਮੀ ਹੈ। ਜਲਾਲਪੁਰ ਨੇ ਵਿਰੋਧੀ ਉਮੀਦਵਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।