ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 29 ਨਵੰਬਰ
ਸਿੱਖਿਆ ਵਿਭਾਗ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਏ ਗਏ ਦੇਵੀਗੜ੍ਹ ਬਲਾਕ ਜ਼ਿਲ੍ਹਾ ਪਟਿਆਲਾ ਵਿੱਚ ਵਿਦਿਅਕ ਮੁਕਾਬਲਿਆਂ ਦੌਰਾਨ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਜੀਤ ਕੌਰ, ਬਲਾਕ ਮਾਸਟਰ ਟਰੇਨਰ ਨਵਦੀਪ ਸ਼ਰਮਾ, ਬਲਾਕ ਮੀਡੀਆ ਇੰਚਾਰਜ ਅਮਰੀਕ ਸਿੰਘ ਖੇੜੀ ਰਾਜੂ, ਸੈਂਟਰ ਇੰਚਾਰਜ ਹਰਪ੍ਰੀਤ ਕੌਰ ਤੇ ਮਨਿੰਦਰ ਕੌਰ, ਸੈਂਟਰ ਇੰਚਾਰਜ ਰਣਜੀਤ ਕੌਰ, ਨਰਿੰਦਰ ਕੌਰ ਬੀਐੱਸਓ, ਹੈੱਡ ਟੀਚਰ ਗੁਰਪ੍ਰੀਤ ਕੌਰ, ਹੈੱਡ ਟੀਚਰ ਅੰਮ੍ਰਿਤ ਕੌਰ ਨੇ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਸੁੰਦਰ ਲਿਖਾਈ, ਜੈੱਲ ਪੈੱਨ, ਸੁੰਦਰ ਲਿਖਾਈ ਕਲਮ ਵਿੱਚ ਮਲਕਪੁਰ ਕੰਬੋਆਂ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਧਿਆਪਕਾਂ ਦੁਆਰਾ ਸੁੰਦਰ ਲਿਖਾਈ ਵਿੱਚ ਵਿਸ਼ਾਲ ਕੁਮਾਰ, ਭਿੰਦਰ ਕੌਰ, ਸਤਵਿੰਦਰ ਕੌਰ ਨੇ ਮੱਲਾਂ ਮਾਰੀਆਂ। ਬੋਲ ਲਿਖਤ ਦੇ ਮੁਕਾਬਲੇ ਵਿੱਚ ਗੁਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਭਾਸ਼ਣ ਮੁਕਾਬਲੇ ’ਚ ਭਵਿੰਦਰਜੀਤ ਅੱਵਲ
ਸੁਨਾਮ ਊਧਮ ਸਿੰਘ ਵਾਲਾ(ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਬਲਾਕ ਸੁਨਾਮ-1 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਤੇ ਅਧਿਆਪਕਾਂ ਦੇ ਭਾਸ਼ਣ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ 21 ਸਕੂਲਾਂ ਤੋਂ ਪ੍ਰਤੀਯੋਗੀਆਂ ਨੇ ਭਾਗ ਗਿਆ। ਮਿਡਲ ਵਰਗ ਵਿੱਚ ਲਖਵੀਰ ਸਿੰਘ ਨੇ ਪਹਿਲਾ, ਖੁਸ਼ੀ ਗੁਪਤਾ ਨੇ ਦੂਜਾ ਅਤੇ ਨਰਗਿਸ ਤੇ ਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਦੇ ਭਾਸ਼ਣ ਮੁਕਾਬਲਿਆਂ ਵਿੱਚ ਭਵਿੰਦਰਜੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਸੁਖਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ ਵਿੱਚ ਅਧਿਆਪਕਾ ਕਿਰਨਜੀਤ ਕੌਰ ਨੇ ਪਹਿਲਾ, ਪ੍ਰਿਯੰਕਾ ਨੇ ਦੂਜਾ ਅੇ ਪਰਮਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।