ਪੱਤਰ ਪ੍ਰੇਰਕ
ਪਾਤੜਾਂ, 1 ਦਸੰਬਰ
ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਉਮੀਦਵਾਰ ਅਮਰਜੀਤ ਸਿੰਘ ਘੱਗਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਾਏ ਗਏ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ 62 ਮਰੀਜ਼ਾਂ ਦੀ ਚੋਣ ਕੀਤੀ ਗਈ ਸੀ। ਅੱਖਾਂ ਦੇ ਆਪਰੇਸ਼ਨ ਲਈ ਮਰੀਜ਼ਾਂ ਨੂੰ ਲਾਇਨਜ਼ ਅੱਖਾਂ ਦੇ ਹਸਪਤਾਲ ਪਾਤੜਾਂ ਵਿੱਚ ਲਿਆਂਦਾ ਗਿਆ। ਇਸ ਦੌਰਾਨ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਲਈ ਅਮਰਜੀਤ ਸਿੰਘ ਘੱਗਾ ਹਸਪਤਾਲ ਪਹੁੰਚੇ। ਮਰੀਜ਼ਾਂ ਨੇ ਅਮਰਜੀਤ ਸਿੰਘ ਘੱਗਾ ਦਾ ਧੰਨਵਾਦ ਕੀਤਾ। ਘੱਗਾ ਨੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਭਰੋਸਾ ਦਿੱਤਾ ਕਿ ਉਹ ਹੋਰ ਪਿੰਡਾਂ ਵਿੱਚ ਵੀ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਲਗਾਉਣਗੇ ਤਾਂ ਜੋ ਕੋਈ ਵੀ ਅੱਖਾਂ ਦੀ ਨਿਗਾਹ ਤੋਂ ਕਮਜ਼ੋਰ ਨਾ ਹੋਵੇ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਉਨ੍ਹਾਂ ਦੀ ਮਾਤ ਭੂਮੀ ਹੈ, ਮਾਤ ਭੂਮੀ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਪਹਿਲਾ ਫਰਜ ਹੈ ਤੇ ਰਹਿੰਦੀ ਜਿੰਦਗੀ ਤੱਕ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ।