ਪੱਤਰ ਪ੍ਰੇਰਕ
ਪਟਿਆਲਾ, 5 ਜੂਨ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਚੋਣ ਇਜਲਾਸ ਵਿਚ ਸਰਬਸੰਮਤੀ ਨਾਲ ਵੀਰਪਾਲ ਸਿੰਘ ਲੂੰਬਾ ਜ਼ਿਲ੍ਹਾ ਪ੍ਰਧਾਨ ਬਣ ਗਏ ਹਨ। ਜਾਣਕਾਰੀ ਮੁਤਾਬਿਕ ਸੂਬਾ ਕਮੇਟੀ ਵਿਚੋਂ ਬਲਬੀਰ ਸਿੰਘ ਮੰਡੌਲੀ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦੀ ਅਗਵਾਈ ਹੇਠ ਚੋਣ ਇਜਲਾਸ ਹੋਇਆ, ਜਿਸ ਵਿੱਚ ਅਮਰੀਕ ਸਿੰਘ, ਸ਼ਿਵ ਕੁਮਾਰ ਲਖਵਿੰਦਰ ਸਿੰਘ ਤੇ ਮਾਸਟਰ ਰਣਜੀਤ ਸਿੰਘ ਮਾਨ ਅਤੇ ਹੋਰ ਵਣ ਰੇਂਜਾਂ ਵਿਚੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਇਕੱਤਰ ਹੋਏ। ਇਸ ਦੌਰਾਨ ਜੰਗਲਾਤ ਕਾਮਿਆਂ ਵੱਲੋਂ ਸਰਬਸੰਮਤੀ ਦੇ ਨਾਲ ਤੀਜੀ ਵਾਰ ਵੀਰਪਾਲ ਸਿੰਘ ਲੂੰਬਾ ਨੂੰ ਜੰਗਲਾਤ ਕਾਮਿਆਂ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਨਵੀਂ ਬਣੀ ਜ਼ਿਲ੍ਹਾ ਕਮੇਟੀ ਦੇ ਜਸਵਿੰਦਰ ਸਿੰਘ ਸੋਜਾਂ ਜਨਰਲ ਸਕੱਤਰ, ਕੁਲਵੰਤ ਸਿੰਘ ਉਪ ਸਕੱਤਰ, ਜੋਗਾ ਸਿੰਘ ਨੂੰ ਖ਼ਜ਼ਾਨਚੀ ਲਾਇਆ ਗਿਆ। ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ, ਜਸਵੰਤ ਸਿੰਘ ਜਗਤਾਰ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਹਰਮੇਸ਼ ਸਿੰਘ ਤੇ ਹਰਪ੍ਰੀਤ ਸਿੰਘ ਲੋਚਮਾ, ਜਥੇਬੰਦਕ ਸਕੱਤਰ ਬੇਅੰਤ ਸਿੰਘ, ਗੁਰਜਿੰਦਰ ਸਿੰਘ, ਹਰਪ੍ਰੀਤ ਸਿੰਘ ਨੂੰ ਅਹੁਦੇਦਾਰ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਇਕੱਤਰ ਜੰਗਲਾਤ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਾਉਣ ਲਈ ਸਾਰੇ ਕੱਚੇ ਕਾਮਿਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਕੇ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।