ਪਟਿਆਲਾ: ਸੇਵਾਮੁਕਤ ਪੁਲੀਸ ਅਧਿਕਾਰੀਆਂ ’ਤੇ ਆਧਾਰਤ ‘ਪੈਨਸ਼ਨਰਜ਼ ਜੁਆਇੰਟ ਐਕਸ਼ਨ ਕਮੇਟੀ’ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਪੁੱਜ ਕੇ ਦਫ਼ਤਰੀ ਖ਼ਰਚੇ ਲਈ ਵਿੱਤੀ ਸਹਾਇਤਾ ਪ੍ਰ੍ਰਦਾਨ ਦਿੱਤੀ। ਕਮੇਟੀ ਦੇ ਅਹੁਦੇਦਾਰਾਂ ’ਚ ਕਨਵੀਨਰ ਇੰਸਪੈਕਟਰ ਭੁਪਿੰਦਰ ਸਿੰਘ ਵੜੈਚ, ਖਜ਼ਾਨਚੀ ਕੁਲਦੀਪ ਸਿੰਘ ਸੇਖੋਂ, ਇੰਸਪੈਕਟਰ ਰਣਜੀਤ ਸਿੰਘ ਬਹਿਣੀਵਾਲ (ਸਮਾਜ ਸੇਵੀ) ਤੇ ਇੰਸਪੈਕਟਰ ਨਰਿੰਦਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗੁਪਤਾ, ਸੈਕਟਰੀ ਸੁਖਦੇਵ ਸਿੰਘ, ਖ਼ਜ਼ਾਨਚੀ ਮੁਖਤਿਆਰ ਗਿੱਲ, ਦਫਤਰ ਇੰਚਾਰਜ ਸਤੀਸ਼ ਸ਼ਰਮਾ ਤੇ ਰਾਜ ਕੁਮਾਰ ਮਿਠਾਰੀਆ ਸਮੇਤ ਹੋਰ ਵੀ ਹਾਜ਼ਰ ਸਨ। ‘ਆਪ’ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਇਨ੍ਹਾਂ ਸਮੂਹ ਸਾਬਕਾ ਪੁਲੀਸ ਅਧਿਕਾਰੀਆਂ ਦਾ ਸਵਾਗਤ ਵੀ ਕੀਤਾ। -ਖੇਤਰੀ ਪ੍ਰਤੀਨਿਧ