ਪੱਤਰ ਪ੍ਰੇਰਕ
ਲਹਿਰਾਗਾਗਾ, 1 ਅਕਤੂਬਰ
ਪਿੰਡ ਫਲੇੜਾ ਦੀ ਵਿਆਹੁਤਾ ਨੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੰਗ ਪ੍ਰੇਸ਼ਾਨ ਕਰਨ ਕਰ ਕੇ ਖ਼ੁਦਕੁਸ਼ੀ ਕਰ ਲਈ ਹੈ। ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਾਹਪੂਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਦੀ ਧੀ ਰਿੰਪੀ ਕੌਰ (31) ਦਾ ਵਿਆਹ 12 ਸਾਲ ਪਹਿਲਾਂ ਪਿੰਡ ਫਲੇੜਾ ਦੇ ਜੱਗਾ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਹੋਇਆ ਸੀ। ਪਤੀ ਜੱਗਾ ਸਿੰਘ, ਦਿਆ ਕੌਰ ਪਤਨੀ ਤੇਜੀ ਸਿੰਘ ਵਾਸੀ ਸੰਗਤੀਵਾਲਾ ਅਤੇ ਜਗਦੀਪ ਸਿੰਘ ਵਾਸੀ ਸੰਗਤੀਵਾਲਾ ਉਸ ਦੀ ਲੜਕੀ ਦੀ ਕੁੱਟਮਾਰ ਕਰਦੇ ਸਨ। ਇਸ ਕਰ ਕੇ ਰਿੰਪੀ ਕੌਰ ਪ੍ਰੇਸ਼ਾਨ ਰਹਿੰਦੀ ਸੀ। ਉਸ ਨੇ 30 ਸਤੰਬਰ ਨੂੰ ਕਥਿਤ ਜ਼ਹਿਰੀਲੀ ਵਸਤੂ ਨਿਗਲ ਕੇ ਜਾਂ ਉਸ ਦੇ ਪਤੀ ਵੱਲੋਂ ਕਥਿਤ ਜ਼ਹਿਰ ਦੇਣ ਕਰ ਕੇ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਪੋਸਟ ਮਾਟਰਮ ਲਈ ਭੇਜ ਦਿੱਤਾ ਹੈ। ਮ੍ਰਿਤਕ ਪਤੀ ਜੱਗਾ ਸਿੰਘ, ਦਿਆ ਕੌਰ, ਜਗਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।