ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਅਕਤੂਬਰ
ਇੱਥੇ ਲਹਿਰਾਗਾਗਾ-ਪਾਤੜਾਂ ਰੇਲਵੇ ਓਵਰਬਰਿੱਜ ’ਤੇ ਵਾਪਰੇ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੀਆਂ ਦੋ ਸਕੀਆਂ ਭੈਣਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸਤਗੁਰ ਸਿੰਘ (21) ਪੁੱਤਰ ਸੱਤਪਾਲ ਸਿੰਘ ਵਾਸੀ ਕੱਟੂ ਭੱਠਲਾਂ ਥਾਣਾ ਬੁਢਲਾਡਾ ਮਾਨਸਾ ਵਜੋਂ ਹੋਈ ਹੈ। ਜ਼ਖ਼ਮੀ ਦੋਵੇਂ ਭੈਣਾਂ ਸੋਨੂੰ ਰਾਣੀ ਅਤੇ ਅਮਨ ਕੌਰ ਨੂੰ ਮੁੱਢਲੀ ਸਹਾਇਤਾ ਮਗਰੋਂ ਸਿਵਲ ਹਸਪਤਾਲ ਸੰਗਰੂਰ ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਗੁਰ ਸਿੰਘ, ਆਪਣੇ ਪਿਤਾ ਸੱਤਪਾਲ ਸਿੰਘ ਤੇ ਭੈਣਾਂ ਸਣੇ ਮੋਟਰਸਾਈਕਲ ’ਤੇ ਦਿੜ੍ਹਬਾ ਦਵਾਈ ਲੈਣ ਜਾ ਰਿਹਾ ਸੀ ਕਿ ਓਵਰਬਰਿੱਜ ਤੋਂ ਉਤਰਦੇ ਸਮੇਂ ਟਰੱਕ ਨਾਲ ਹਾਦਸਾ ਵਾਪਰ ਗਿਆ। ਸਿਟੀ ਪੁਲੀਸ ਦੇ ਐਸਐਚਓ ਬਿਕਰਮਜੀਤ ਸਿੰਘ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਅਤੇ ਅਣਪਛਾਤੇ ਵਾਹਨ ਦੇ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ।