ਸਨੌਰ: ਜਾਗਦੇ ਰਹੋ ਯੂਥ ਕਲੱਬ ਬਿਸ਼ਨਗੜ੍ਹ ਨੇ ਇੱਥੇ ਅਮਰ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰੋਮਾ ਸੈਂਟਰ ਦੇ ਸਹਿਯੋਗ ਨਾਲ ਡਾ. ਅਮਰ ਮੋਰਿਆ ਦੀ ਅਗਵਾਈ ਹੇਠ ਦੂਸਰਾ ਖੂਨਦਾਨ ਕੈਂਪ ਮੋਬਾਈਲ ਬੱਸ ਵਿੱਚ ਲਗਾਇਆ। ਇਸ ਮੌਕੇ ਸਨੌਰ ਤੋਂ ਭਾਜਪਾ ਦੇ ਹਲਕਾ ਇਚਾਰਜ ਹਰਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਦੇ ਯਤਨਾ ਸਦਕਾ ਲਾਏ ਗਏ ਇਸ ਕੈਂਪ ਦਾ ਰਸਮੀਂ ਉਦਘਾਟਨ ਪ੍ਰਿਤਪਾਲ ਸਿੰਘ ਪਾਲੀ ਸਨੌਰ ਅਤੇ ਅਕਾਲੀ ਆਗੂ ਕ੍ਰਿਸ਼ਨ ਸਿੰਘ ਸਨੌਰ ਨੇ ਖੂਨਦਾਨ ਕਰਕੇ ਕੀਤਾ। ਜਾਣਕਾਰੀ ਮੁਤਾਬਿਕ ਕੈਂਪ ਵਿੱਚ 25 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਅਮਰ ਹਸਪਤਾਲ ਸਨੌਰ ਵੱਲੋਂ ਮੁਫਤ ਮੈਡੀਕਲ ਕੈਂਪ ਅਤੇ ਅੱਖਾਂ ਦਾ ਜਾਂਚ ਕੈਂਪ ਵੀ ਲਾਇਆ ਗਿਆ। ਪ੍ਰਿਤਪਾਲ ਸਿੰਘ ਪਾਲੀ ਸਨੌਰ ਨੇ ਸਮੂਹ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ। ਇਸ ਮੌਕੇ ਡਾ. ਪਰਵਿੰਦਰ ਸਿੰਘ, ਡਾ. ਵਿਨੇ ਕੁਮਾਰ, ਭਾਜਪਾ ਪ੍ਰਧਾਨ ਹਰਦੀਪ ਸਿੰਘ ਤੇ ਰਣਜੀਤ ਸਿੰਘ ਬੋਸਰ, ਤੇਜਿੰਦਰ ਸਿੰਘ ਮੰਡੌਰ ਤੇ ਦੀਦਾਰ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ