ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜੱਬਾ ਦੀ ਅਗਵਾਈ ਹੇਠ ਹੋਈ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦਾ ਰਹਿੰਦਾ-ਖੂੰਹਦਾ ਭੁਲੇਖਾ 5 ਸਤੰਬਰ ਦੀ ਮੁਜ਼ੱਫਰਨਗਰ ਰੈਲੀ ਵਿੱਚ ਨਿਕਲ ਜਾਵੇਗਾ। ਮੁਜ਼ੱਫਰਨਗਰ ਰੈਲੀ ਵਿੱਚ ਪਟਿਆਲਾ ਜ਼ਿਲ੍ਹੇ ਦੇ ਕਿਸਾਨ ਭਰਵੀਂ ਸ਼ਮੂਲੀਅਤ ਕਰਨਗੇ। ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਨੱਚਣ ਵਾਲੀ ਭਾਜਪਾ ਦਾ ਪੂਰੇ ਦੇਸ਼ ਵਿੱਚੋਂ ਸਫਾਇਆ ਹੋਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਹੋਣ ਤੱਕ ਕਿਸਾਨ ਘਰਾਂ ਨੂੰ ਨਹੀਂ ਮੁੜਨਗੇ। ਮੀਟਿੰਗ ਵਿੱਚ ਜਗਮੇਲ ਸਿੰਘ ਸੁੱਧੇਵਾਲ, ਟਹਿਲ ਸਿੰਘ ਕੱਕੇਪੁਰ, ਗੁਰਜੰਟ ਸਿੰਘ ਲੱਧਾਹੇੜੀ, ਸੁਰਜੀਤ ਸਿੰਘ ਲਚਕਾਣੀ, ਮਹਿੰਦਰ ਸਿੰਘ ਬੀਨਾਹੇੜੀ, ਮੁਖਤਿਆਰ ਸਿੰਘ ਕੱਕੇਪੁਰ, ਗੁਰਦਰਸ਼ਨ ਸਿੰਘ ਸੈਣੀਮਾਜਰਾ, ਗੁਰਧਿਆਨ ਸਿੰਘ ਖੇੜੀ ਗੌੜੀਆ ਆਗੂ ਹਾਜ਼ਰ ਸਨ।