ਦੇਵੀਗੜ੍ਹ: ਇੱਥੇ ਅੱਜ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ 0 ਤੋਂ 5 ਸਾਲ ਦੇ ਬੱਚਿਆਂ ਨੂੰ ਓਆਰਐੱਸ ਦੇ ਪੈਕੇਟ ਵੰਡ ਕੇ ਕੀਤੀ ਗਈ। ਡਾ. ਪ੍ਰਸ਼ਾਂਤ ਗੌਤਮ ਨੇ ਦੱਸਿਆ ਕਿ ਇਹ ਪੰਦਰਵਾੜਾ 4 ਜੁਲਾਈ ਤੋਂ 17 ਜੁਲਾਈ ਤੱਕ ਜਾਰੀ ਰਹੇਗਾ ਅਤੇ ਬੱਚਿਆਂ ਨੂੰ ਓਆਰਐੱਸ ਦੇ ਪੇਕੇਟ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਦੂਧਨਸਾਧਾਂ ਅਧੀਨ ਆਉਂਦੇ 32 ਸਬ ਸੈਂਟਰ ਅਤੇ 3 ਜਣੇਪਾ ਕੇਂਦਰਾਂ ’ਤੇ ਜਿੰਕ ਕਾਰਨਰ ਬਣਾਏ ਜਾਣਗੇ, ਜਿੱਥੇ ਓਆਰਐੱਸ ਘੋਲ ਬਣਾਉਣ ਦੀ ਵਿਧੀ ਬਾਰੇ ਦੱਸਿਆ ਜਾਵੇਗਾ। ਇਸ ਮੌਕੇ ਡਾ. ਅਨੁਜ ਬਾਂਸਲ, ਗੁਰਵਿੰਦਰ ਸਿੰਘ ਬੀਈਈ, ਮਨਜੀਤ ਕੌਰ ਅਤੇ ਜਗਦੀਪ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ