ਖੇਤਰੀ ਪ੍ਰਤੀਨਿਧ
ਪਟਿਆਲਾ, 28 ਅਗਸਤ
ਇੱਥੇ ਪੋਲੋ ਗਰਾਊਂ ’ਚ ਹੋ ਰਹੀ ਜੋਗਿੰਦਰ ਸਿੰਘ ਜੋਗੀ ਮੈਮੋਰੀਅਲ ਪਟਿਆਲਾ ਜ਼ਿਲ੍ਹਾ ਬਾਸਕਟਬਾਲ ਚੈਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਦੌਰਾਨ ਸੇਂਟ ਮੇਰੀ ਸਕੂਲ ਨੇ ਪੋਲੋ ਕਲੱਬ ਨੂੰ 40-35 ਦੇ ਫ਼ਰਕ ਨਾਲ਼ ਹਰਾਇਆ। ਲੜਕੀਆਂ ਦੇ ਵਰਗ ਵਿਚ ਪੋਲੋ ਕਲੱਬ ਨੇ ਸੇਂਟ ਮੇਰੀ ਸਕੂਲ ਦੀ ਟੀਮ ਨੂੰ 38-20 ਦੇ ਫ਼ਰਕ ਨਾਲ਼ ਹਰਾ ਦਿੱਤਾ।ਇਸ ਦੌਰਾਨ ਸੇਂਟ ਮੈਰੀ ਸਕੂਲ ਪਹਿਲੇ, ਰਿਆਨ ਇੰਟਰਨੈਸ਼ਨਲ ਸਕੂਲ ਦੂਜੇ ਅਤੇ ਬੁੱਢਾ ਦਲ ਪਬਲਿਕ ਸਕੂਲ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਵਰਗ ’ਚ ਪਹਿਲਾ ਸਥਾਨ ਪੋਲੋ ਕਲੱਬ, ਦੂਜਾ ਸਥਾਨ ਰਿਆਨ ਇੰਟਰਨੈਸ਼ਨ ਸਕੂਲ ਅਤੇ ਤੀਜਾ ਸਥਾਨ ਸੇਂਟ ਮੇਰੀ ਸਕੂਲ ਨੇ ਹਾਸਲ ਕੀਤਾ।
ਇਸ ਦੌਰਾਨ ਹੀ ਜ਼ਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ ਦੌਰਾਨ ਲੜਕਿਆਂ ਦੇ ਵਰਗ ’ਚ ਅਰਮਾਨ ਸਿੰਘ ਜਦੋਂਕਿ ਲੜਕੀਆਂ ਦੇ ਵਰਗ ’ਚ ਚੰਦਾ ਗੌਤਮ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ।ਅੱਜ ਦੇ ਅੰਤਮ ਦਿਨ ਸਵੇਰ ਦੇ ਮੈਚਾਂ ਦੀ ਸ਼ੁਰੂਆਤ ਪੀਆਰਟੀਸੀ ਦੇ ਚੇਅਰਮੈਨ ਕੇ. ਕੇ ਸਰਮਾ ਨੇ ਕਰਵਾਈ। ਇਸ ਸਮਾਪਤੀ ਸਮਾਰੋਹ ਦੌਰਾਨ ਇਨਾਮਾ ਦੀ ਵੰਡ ਮੇਅਰ ਸੰਜੀਵ ਬਿੱਟੂ ਨੇ ਕੀਤੀ।